ਇਹ ਦੁਰਘਟਨਾ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ 2 ਵਿਦੇਸ਼ੀ ਵਿਦਿਆਰਥੀ ਜੋ ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਇਸ ਘਟਨਾ ਦੀ ਲਪੇਟ ਵਿੱਚ ਆ ਗਏ ਸਨ। ਰਾਹਗੀਰਾਂ ਨੇ ਦੱਸਿਆ ਹੈ ਕਿ ਮੋਟਰਸਾਈਕਲ ’ਤੇ ਇਹ 2 ਵਿਦਿਆਰਥੀ ਅਮਲੋਹ ਰੋਡ ਤੇ ਜਾ ਰਹੇ ਸਨ ਅਤੇ ਆਪਣੇ ਅੱਗੇ ਜਾ ਰਹੀ ਟਰਾਲੀ ਨੂੰ ਜਦੋਂ ਓਵਰਟੇਕ ਕਰਨ ਲੱਗੇ ਤਾਂ ਇੱਕ ਕਾਰ ਜੋ ਅਮਲੋਹ ਤੋਂ ਗੋਬਿੰਦਗੜ੍ਹ ਸਾਈਡ ਨੂੰ ਜਾ ਰਹੀ ਸੀ ਵਿੱਚ ਟਕਰਾ ਗਏ। ਟੱਕਰ ਦੇ ਭਿਆਨਕ ਹੋਣ ਕਾਰਨ ਦੋਨੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿਖੇ ਰਖਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।