ਨਰਾਇਣ ਸਿੰਘ ਚੌੜਾ ਜਿਸਨੇ ਅੱਜ ਦਰਬਾਰ ਸਾਹਿਬ ਵਿਖੇ ਸਜ਼ਾ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਦੱਸਿਆ ਜਾ ਰਿਹਾ ਹੈ ਕਿ ਉਸਦਾ ਪਿਸ਼ੋਕੜ ਅਪਰਾਦੀ ਹੈ।ਇਹ ਇਕ ਬਜ਼ੁਰਗ ਵਿਅਕਤੀ ਹੈ ਅਤੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ। ਉਸਨੂੰ ਹੁਣ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਇੱਕ ਖਾਲਿਸਤਾਨੀ ਸਮਰਥਕ ਹੈ।ਇਹ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਵੀ ਹੈ। ਇਸਦੇ ਹੱਥ ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਕਾਂਡ ‘ਚ ਵੀ ਹਨ। 1984 ‘ਚ ਇਹ ਮੁਲਜ਼ਮ ਪਾਕਿਸਤਾਨ ਗਿਆ ਸੀ ਤੇ ਜਿਥੋਂ ਇਸਨੇ ਭਾਰੀ ਅਸਲੇ ਦੀ ਭਾਰਤ ‘ਚ ਸਪਲਾਈ ਕੀਤੀ ਸੀ। 2013 ‘ਚ ਵੀ ਇਹ ਇਕ ਜ਼ੁਰਮ ਕਾਰਨ ਤਰਨਤਾਰਨ ਤੋਂ ਗ੍ਰਿਫਤਾਰ ਹੋਇਆ ਸੀ ਜਿਸ ਕਾਰਨ 5 ਸਾਲ ਸਜ਼ਾ ਭੁਗਤਣ ਤੋਂ ਬਾਅਦ ਰਿਹਾ ਹੋਇਆ ਸੀ। ਇਸਦੇ ਖਿਲਾਫ਼ ਤਕਰੀਬਨ 12 ਤੋਂ ਜ਼ਿਆਦਾ ਮਾਮਲੇ ਦਰਜ਼ ਹੋਏ ਹਨ।
- ਇਹ ਮੁਲਜ਼ਮ ਖਾਲਿਸਤਾਨੀ ਸਮਰਥਕ ਹੈ
- ਇਸਦੇ ਸੰਬੰਧ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਹਨ
- ਇਸਦੇ ਹੱਥ ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਕਾਂਡ ‘ਚ ਵੀ ਹਨ
- 1984 ‘ਚ ਕੀਤੀ ਸੀ ਭਾਰੀ ਅਸਲੇ ਦੀ ਭਾਰਤ ‘ਚ ਸਪਲਾਈ
- 2013 ‘ਚ ਹੋਏ ਸੀ ਤਰਨਤਾਰਨ ਤੋਂ ਗ੍ਰਿਫਤਾਰ
- 5 ਸਾਲ ਬਾਅਦ ਹੋਈ ਸੀ ਜ਼ਮਾਨਤ
- ਇਸਦੇ ਖਿਲਾਫ 12 ਤੋਂ ਜ਼ਿਆਦਾ ਮਾਮਲੇ ਹਨ ਦਰਜ਼