ਪਿੰਡ ਲੇਲੇਵਾਲਾ ‘ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਪੁਲਿਸ ਵਲੋਂ ਰਾਹ ਰੋਕਣ ਕਾਰਨ ਸ਼ੁਰੂ ਹੋਇਆ ਵਿਵਾਦ3 SHO ਸਮੇਤ ਕਈ ਕਿਸਾਨ ਹੋਏ ਜਖ਼ਮੀਕਿਸਾਨਾਂ ਵੱਲੋਂ ਗੈਸ ਪਾਈਪ ਲਾਈਨ ਦੇ ਵਿਰੋਧ ਕਾਰਨ ਚੱਲ ਰਿਹਾ ਸੀ ਮੋਰਚਾਇਹ ਮਾਮਲਾ ਮਾਨਸਾ ਦੇ ਪਿੰਡ ਲੇਲੇਵਾਲਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਲੇਲੇਵਾਲਾ ਵਿਖੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਜਿਸ ਦੌਰਾਨ ਕਈ ਕਿਸਾਨ ਅਤੇ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ ਅਤੇ SHO ਭੀਖੀ ਦੇ ਦੋਵੇਂ ਹੱਥਾਂ ਤੇ ਫਰੈਕਚਰ ਹੋਗਿਆ। ਇਸ ਮਾਮਲੇ ਦਾ ਕਾਰਨ ਦੇਰ ਰਾਤ ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੋਂ ਰੋਕਣਾ ਹੈ।ਕਿਸਾਨਾਂ ਵੱਲੋਂ ਖੇਤਾਂ ਵਿਚੋਂ ਲੰਘ ਰਹੀ ਗੁਜਰਾਤ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਕਾਰਨ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਅਤੇ ਕਿਸਾਨ ਮਾਨਸਾ ਤੋਂ ਪਿੰਡ ਲੇਲੇਵਾਲਾ ਵਿਖੇ ਰਾਤ ਸਮੇਂ ਪੁੱਜ ਰਹੇ ਸਨ ਜਿਸ ਦੌਰਾਨ ਪੁਲਿਸ ਵੱਲੋਂ ਨਾਕੇ ‘ਤੇ ਰੋਕਣ ‘ਤੇ ਦੋਵਾਂ ਧਿਰਾਂ ‘ਚ ਬਹਿਸ-ਬਾਜ਼ੀ ਸ਼ੁਰੂ ਹੋਈ ਜੋ ਕਿ ਝੜਪ ਵਿੱਚ ਤਬਦੀਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਦੋਵੇਂ ਧਿਰਾਂ ਦੀਆਂ ਗੱਡੀਆਂ ਵੀ ਭੰਨਤੋੜ ਹੋਈ। Bohem Rendost
ਪਿੰਡ ਲੇਲੇਵਾਲਾ ‘ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
