ਜਾਣਕਾਰੀ ਅਨੁਸਾਰ ਅੱਜ ਤੋਂ ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਵੇਗਾ। ਜੇਕਰ ਅਜਿਹੇ ਵਾਹਨ ਜਨਤਕ ਥਾਵਾਂ ’ਤੇ ਮਿਲਦੇ ਹਨ, ਉਹ ਜ਼ਬਤ ਕਰਕੇ ਸਕ੍ਰੈਪ ਯਾਰਡ ਭੇਜੇ ਜਾਣਗੇ। ਨਾਲ ਹੀ ਦੱਸ ਦਈਏ ਕਿ ਚਾਰ ਪਹੀਆ ਵਾਹਨ ‘ਤੇ ₹10,000 ਅਤੇ ਦੋ ਪਹੀਆ ਵਾਹਨ ‘ਤੇ ₹5,000 ਜੁਰਮਾਨਾ ਲੱਗੇਗਾ।
ਇਹ ਫੈਸਲਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਵੱਲੋਂ ਵਾਤਾਵਰਨ ਦੀ ਗੰਭੀਰਤਾ ਦੇ ਮੱਦੇਨਜ਼ਰ ਲਿਆ ਗਿਆ ਹੈ। 500 ਤੋਂ ਵੱਧ ਪੈਟਰੋਲ ਪੰਪਾਂ ’ਤੇ ANPR ਕੈਮਰੇ ਲਗਾਏ ਗਏ ਹਨ, ਜੋ ਵਾਹਨਾਂ ਦੀ ਉਮਰ ਦੀ ਜਾਂਚ ਕਰਨਗੇ। ਉਲੰਘਣਾ ਦੀ ਸਥਿਤੀ ਵਿੱਚ ਪੰਪ ਕਰਮਚਾਰੀ ਨੂੰ ਅਲਰਟ ਮਿਲੇਗਾ। ਨਾਲ ਹੀ ਦਿੱਲੀ ਪੁਲਿਸ, ਟ੍ਰੈਫਿਕ ਵਿਭਾਗ ਅਤੇ MCD ਦੇ ਸਹਿਯੋਗ ਨਾਲ ਵਿਸ਼ੇਸ਼ ਟੀਮਾਂ ਬਣਾਈ ਗਈਆਂ ਹਨ। ਰੋਜ਼ਾਨਾ ਇਹ ਟੀਮਾਂ CAQM ਨੂੰ ਰਿਪੋਰਟ ਸੌਂਪਣਗੀਆਂ।

