ਜਾਣਕਰੀ ਅਨੁਸਾਰ NDPS ਮਾਮਲੇ ‘ਚ ਕੈਦ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਚੌਥੀ ਮੰਜ਼ਿਲ ਤੋਂ ਛਾਲ ਮਾਰੀ। ਦੱਸ ਦਈਏ ਕਿ ਇਸ ਮੁਲਜ਼ਮ ਨੂੰ ਜਦ ਪੁਲਿਸ ਵੱਲੋਂ ਪੇਸ਼ੀ ‘ਤੇ ਲਿਆਂਦਾ ਗਿਆ ਸੀ ਤਾਂ ਉਸ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਦੱਸ ਦਈਏ ਕਿ ਇਸ ਮੁਲਜ਼ਮ ਦੀ ਪਹਿਚਾਣ ਰਵੀ ਕੁਮਾਰ ਵਾਸੀ ਰੰਗੇ ਸ਼ਾਹ ਕਾਲੋਨੀ ਵਜੋਂ ਹੋਈ ਹੈ ਜਿਸਨੂੰ ਕਿ ਬੀਤੇ ਦਿਨੀਂ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਥਾਣਾ ਸਿਵਲ ਲਾਈਨ ਵਿਖੇ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ।
ਮੁਲਜ਼ਮ ਨੇ ਅਦਾਲਤ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
