ਅੱਜ ਦੇ ਪੰਜਾਬ ਵਿਧਾਨ ਸਭਾ ਦੌਰਾਨ ਸੰਤ ਸੀਚੇਵਾਲ ਨੂੰ ਲੈ ਕੇ MLA ਇੰਦਰਜੀਤ ਕੌਰ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋਈ ਹੈ। ਜਿਸ ਦੌਰਾਨ MLA ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੈਨੂੰ ਬਾਜਵਾ ਦੀ ਇੱਥੇ ਹਾਜ਼ਰੀ ਅਤੇ ਬੋਲਣ ਉੱਤੇ ਇਤਰਾਜ਼ ਹੈ। ਇਨ੍ਹਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਮਾਡਲ ‘ਤੇ ਨਿੰਦਣਯੋਗ ਟਿੱਪਣੀ ਕੀਤੀ ਸੀ। ਉਨ੍ਹਾਂ ਨੂੰ ਵਪਾਰੀ ਕਿਹਾ ਸੀ। ਪ੍ਰਤਾਪ ਬਾਜਵਾ ਪੂਰੇ ਸਦਨ ਤੋਂ ਮੁਆਫ਼ੀ ਮੰਗਣ। ਜਿਸ ਦੇ ਜਵਾਬ ‘ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੁੱਪ ਕਰਕੇ ਬੈਠ ਜਾ ਬੀਬਾ | ਮੈਂ ਤੇਰੇ ਕਹਿਣ ‘ਤੇ ਮੁਆਫੀ ਨਹੀਂ ਮੰਗਾਂਗਾ। ਮੈਂ ਹੁਣ ਵੀ ਆਪਣੇ ਬਿਆਨ ਉੱਤੇ ਕਾਇਮ ਹਾਂ।

