ਅਜਨਾਲਾ ਦੇ ਵਸਨੀਕ ਤੇਜਬੀਰ ਸਿੰਘ ਖਾਲਸਾ ਵੱਲੋਂ ਬੀਤੀ ਰਾਤ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਤੇਜਬੀਰ ਸਿੰਘ ਖਾਲਸਾ ਇਸ ਸਮੇਂ ਘਰ ਤੋਂ ਬਾਹਰ ਸਨ ਅਤੇ ਉਸ ਪਾਸੋਂ ਰਾਤ ਦੇ ਕਰੀਬ 1 ਵਜੇ ਰਾਜਾਸਾਂਸੀ ਨੇੜੇ ਆਪਣੀ ਗੱਡੀ ‘ਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਅਜੇ ਤੱਕ ਖੁਦਕੁਸ਼ੀ ਦਾ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

