ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਹੁੱਦੇ ਤੋਂ ਹਟਾਏ ਜਾਣ ਤੋਂ ਬਾਅਦ ਬਿਆਨ ਦਿੰਦਿਆਂ ਕਿਹਾ ਕਿ ਮੈਂ ਗੁਰੂ ਦੇ ਹੁਕਮ ‘ਚ ਰਾਜੀ ਅਤੇ ਖੁਸ਼ ਹਾਂ ਅਤੇ ਜਿੰਨਾ ਚਿਰ ਗੁਰੂ ਦਾ ਹੁਕਮ ਸੀ ਅਸੀਂ ਸੇਵਾ ਨਿਭਾਈ ਹੈ। ਉਹਨਾਂ ਅੱਗੇ ਕਿਹਾ ਕਿ ਬਹੁਤ ਵੱਡੀ ਸੇਵਾ ਮੈਨੂੰ ਗੁਰੂ ਵੱਲੋਂ ਦਿੱਤੀ ਗਈ ਸੀ ਜਿਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਕੀਤੀ ਹੋਈ ਸੇਵਾ ਨੂੰ ਗੁਰੂ ਮਹਾਰਾਜ ਜੀ ਪ੍ਰਵਾਨ ਕਰਨ ਅਤੇ ਹੋਈਆਂ ਭੁੱਲਾਂ ਚੁੱਕਾਂ ਨੂੰ ਮੁਆਫ਼ ਕਰਨ।