ਇੱਕ ਭਰਾ ਦੀ ਹੋਈ ਮੌਤ, ਇੱਕ ਗੰਭੀਰ ਜ਼ਖਮੀ
ਜਲੰਧਰ ਵਿਖੇ ਮੋਟਰਸਾਈਕਲ ਸਵਾਰ ਰਵੀ ਕੁਮਾਰ ਅਤੇ ਪ੍ਰਦੀਪ ਨਾਮੀ ਦੋ ਭਰਾ ਟਰੈਕਟਰ-ਟਰਾਲੀ ਦੀ ਲਪੇਟ ‘ਚ ਆ ਗਏ ਜਿਹਨਾਂ ਵਿੱਚੋਂ ਇੱਕ ਭਰਾ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਭਰਾ ਫੋਕਲ ਪੁਆਇੰਟ ਵਿੱਚ ਸਥਿਤ ਇੱਕ ਫੈਕਟਰੀ ’ਚ ਕੰਮ ਕਰਦੇ ਸਨ ਜੋ ਕਿ ਸੋਮਵਾਰ ਸ਼ਾਮ ਫੋਕਲ ਪੁਆਇੰਟ ਸਥਿਤ ਫੈਕਟਰੀ ਵੱਲ ਜਾ ਰਹੇ ਸਨ ਜਿਸ ਦੌਰਾਨ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਇੱਕ ਨੌਜਵਾਨ ਟਰਾਲੀ ਦੇ ਟਾਇਰ ਹੇਠਾਂ ਆ ਗਿਆ ਜਿਸ ਨਾਲ ਮੌਕੇ ‘ਤੇ ਉਸਦੀ ਮੌਤ ਹੋ ਗਈ ਅਤੇ ਦੂਸਰੇ ਨੌਜਵਾਨ ਦਾ ਬਚਾਅ ਹੋ ਗਿਆ।
ਸੂਚਨਾ ਅਨੁਸਾਰ ਮਿਰਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ ਅਤੇ ਟਰਾਲੀ ਦਾ ਚਲਾਕ ਮੌਕੇ ਤੇ ਫ਼ਰਾਰ ਦੱਸਿਆ ਜਾ ਰਿਹਾ ਹੈ।

