ਈਸਾਈ ਧਰਮ ਦੇ ਪ੍ਰਚਾਰਕ ਪੰਜਾਬ ‘ਚ ਆਪਣੀ ਆਬਾਦੀ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਈਸਾਈ ਧਰਮ ਪਿਛਲੇ ਦੋ ਸਾਲਾਂ ‘ਚ ਪੰਜਾਬ ਦੇ 3.5 ਲੱਖ ਲੋਕਾਂ ਵੱਲੋਂ ਅਪਣਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ‘ਚ ਸਾਲ 2011 ‘ਚ ਈਸਾਈਆਂ ਦੀ ਜਨਸੰਖਿਆ 6137 ਸੀ ਜੋ 2021 ਵਿੱਚ ਦੁੱਗਣੀ ਹੋ ਕੇ 12436 ਤੱਕ ਪਹੁੰਚ ਗਈ। ਇਸ ਧਰਮ ਦੇ ਪ੍ਰਚਾਰਕਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਲੋਕਾਂ ਦੀ ਸਮੱਸਿਆ ਦੇ ਹੱਲ, ਮੁਫ਼ਤ ਸਿੱਖਿਆ, ਮੁਫ਼ਤ ਰਾਸ਼ਨ, ਨਕਦੀ ਮਦਦ ਆਦਿ ਵਰਗੇ ਲਾਲਚ ਦਿੱਤੇ ਜਾ ਰਹੇ ਹਨ।