1. Prioritize and set boundaries
ਤਰਜੀਹ ਦੇਣਾ ਅਤੇ ਸੀਮਾਵਾਂ ਨਿਰਧਾਰਤ ਕਰਨਾ ਸਾਡੇ ਜੀਵਨ ਵਿੱਚ ਕੰਮ-ਜੀਵਨ ਸੰਤੁਲਨ ਬਣਾਈ ਰੱਖਣ ਲਈ ਪਹਿਲਾ ਕਦਮ ਹੈ। ਇਸਦੇ ਲਈ ਆਪਣੇ ਕੰਮਾਂ ਅਤੇ ਜ਼ਿੰਮੇਵਾਰੀਆਂ ਦੀ ਇੱਕ ਸੂਚੀ ਬਣਾਓ ਅਤੇ ਫਿਰ ਉਹਨਾਂ ਦੀ ਮਹੱਤਤਾ ਅਤੇ ਜ਼ਰੂਰਤ ਦੇ ਅਧਾਰ ‘ਤੇ ਉਹਨਾਂ ਨੂੰ ਤਰਜੀਹ ਦਿਓ। ਇਹ ਤੁਹਾਨੂੰ ਸਭ ਤੋਂ ਮਹੱਤਵਪੂਰਨ ਕੰਮਾਂ ‘ਤੇ ਧਿਆਨ ਕੇਂਦਰਿਤ ਕਰਨ ਅਤੇ ਘੱਟ ਮਹੱਤਵਪੂਰਨ ਕੰਮਾਂ ਤੋਂ ਪ੍ਰਭਾਵਿਤ ਹੋਣ ਤੋਂ ਬਚਣ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਕੰਮ ਅਤੇ ਨਿੱਜੀ ਜੀਵਨ ਵਿਚਕਾਰ ਸੀਮਾਵਾਂ ਨਿਰਧਾਰਤ ਕਰੋ ਇਸਦਾ ਮਤਲਬ ਹੈ ਕਿ ਆਪਣੇ ਕੰਮ ਨੂੰ ਆਪਣੇ ਦਫ਼ਤਰ ਤੱਕ ਸੀਮਿਤ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਨਿੱਜੀ ਜੀਵਨ ਲਈ ਸਮਾਂ ਹੋਣਾ ਵੀ ਬਹੁਤ ਜ਼ਰੂਰੀ ਹੈ।
2. Take breaks and disconnect
ਭਾਵੇਂ ਕੁੱਝ ਮਿੰਟਾਂ ਲਈ ਹੀ ਸਹੀ ਪਰ ਦਿਨ ਵਿੱਚ ਕੁੱਝ ਸਮੇਂ ਲਈ ਬਰੇਕ ਲੈਣਾ ਅਤੇ ਆਪਣੇ ਆਪ ਨੂੰ ਕੰਮ ਤੋਂ ਡਿਸਕਨੈਕਟ ਕਰਨਾ ਜ਼ਰੂਰੀ ਹੈ। ਇਸ ਨਾਲ ਤੁਸੀਂ ਆਪਣੇ ਆਪ ਆਪ ਨੂੰ ਤਾਜ਼ਾ ਕਰ ਸਕਦੇ ਹੋ ਅਤੇ ਕੰਮ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਸਕਦੇ ਹੋ। ਆਪਣੇ ਨਿੱਜੀ ਸਮੇਂ ਦੌਰਾਨ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਨਾਲ ਡਿਸਕਨੈਕਟ ਰਹੋ ਜਿਸਦੇ ਲਈ ਆਪਣੇ ਫ਼ੋਨ ਨੂੰ ਬੰਦ ਰੱਖੋ ਅਤੇ ਕੰਮ ਵਾਲੀਆਂ ਈਮੇਲਾਂ ਦੀ ਜਾਂਚ ਨਾ ਕਰੋ।
3. Practice self-care
ਇੱਕ ਸਿਹਤਮੰਦ ਕੰਮ-ਜੀਵਨ ਸੰਤੁਲਨ ਬਣਾਈ ਰੱਖਣ ਲਈ ਸਵੈ-ਦੇਖਭਾਲ ਵੀ ਮਹੱਤਵਪੂਰਨ ਹੈ। ਉਸ ਕੰਮ ਲਈ ਸਮਾਂ ਕੱਢੋ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ ਅਤੇ ਆਰਾਮ ਕਰਨ ਵਿੱਚ ਮਦਦ ਕਰਦੀਆਂ ਹਨ। ਇਹ ਇੱਕ ਕਿਤਾਬ ਪੜ੍ਹਨਾ, ਸੈਰ ਕਰਨਾ, ਜਾਂ ਯੋਗਾ ਦਾ ਅਭਿਆਸ ਵੀ ਹੋ ਸਕਦਾ ਹੈ ਅਤੇ ਇਸਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ। ਇਸ ਤੋਂ ਇਲਾਵਾ ਇਹ ਯਕੀਨੀ ਬਣਾਓ ਕਿ ਤੁਸੀਂ ਕਾਫ਼ੀ ਨੀਂਦ ਲੈ ਰਹੇ ਹੋ, ਚੰਗੀ ਤਰ੍ਹਾਂ ਖਾ ਰਹੇ ਹੋ, ਅਤੇ ਨਿਯਮਿਤ ਤੌਰ ‘ਤੇ ਕਸਰਤ ਕਰ ਰਹੇ ਹੋ। ਇਹ ਆਦਤਾਂ ਨਾ ਸਿਰਫ਼ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਨਗੀਆਂ ਬਲਕਿ ਤੁਹਾਡੀ ਸਮੁੱਚੀ ਤੰਦਰੁਸਤੀ ਨੂੰ ਵੀ ਬਿਹਤਰ ਬਣਾਉਣਗੀਆਂ।
4. Unplug on weekends
Weekend ‘ਤੇ Technology ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਜਿਸਦੇ ਲਈ ਕੰਮ ਦੀਆਂ ਈਮੇਲਾਂ ਜਾਂ ਸੋਸ਼ਲ ਮੀਡੀਆ ਦੀ ਜਾਂਚ ਕਰਨ ਤੋਂ ਪਰਹੇਜ਼ ਕਰੋ ਅਤੇ ਇਸ ਦੀ ਬਜਾਏ ਆਪਣੇ ਅਜ਼ੀਜ਼ਾਂ ਨਾਲ ਵਧੀਆ ਸਮਾਂ ਬਿਤਾਉਣ ਜਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਧਿਆਨ ਕੇਂਦਰਿਤ ਕਰੋ।
5. Communicate with Your Employer
ਤੁਹਾਡੇ Employer ਨਾਲ ਗੱਲ-ਬਾਤ ਕਰਨਾ ਕੰਮ-ਜੀਵਨ ਸੰਤੁਲਨ ਬਣਾਈ ਰੱਖਣ ਦੀ ਕੁੰਜੀ ਹੈ। ਜੇ ਤੁਸੀਂ ਦੱਬੇ ਹੋਏ ਮਹਿਸੂਸ ਕਰਦੇ ਹੋ ਜਾਂ ਸੰਤੁਲਨ ਲੱਭਣ ਲਈ ਸੰਘਰਸ਼ ਕਰ ਰਹੇ ਹੋ ਤਾਂ ਬੋਲਣ ਅਤੇ ਆਪਣੀਆਂ ਚਿੰਤਾਵਾਂ ਨੂੰ ਸਾਂਝਾ ਕਰਨ ਤੋਂ ਨਾ ਡਰੋ। ਇਸਦੇ ਨਾਲ ਤੁਹਾਡਾ Employer ਕੰਮ ਦੇ ਘੰਟੇ ਜਾਂ ਹੋਰ ਅਨੁਕੂਲਤਾਵਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋ ਸਕਦਾ ਹੈ।