ਇਹ ਮਾਮਲਾ ਜਲੰਧਰ ਦੇ ਲੰਮਾ ਪਿੰਡ ਅਧੀਨ ਪੈਂਦੇ ਖੇਤਰ ਸ਼ਹੀਦ ਊਧਮ ਸਿੰਘ ਨਗਰ ਦਾ ਹੈ। ਜਿੱਥੇ ਦੇਰ ਰਾਤ ਤੱਕ ਦੋਸਤਾਂ ਵੱਲੋਂ ਪਾਰਟੀ ਦੌਰਾਨ ਸ਼ਰਾਬ ਪੀਤੀ ਗਈ ਸੀ। ਪਰ ਸਵੇਰੇ ਹੋਈ ਬਹਿਸ ਕਾਰਨ ਝਗੜਾ ਇੰਨਾ ਵੱਧ ਗਿਆ ਕਿ ਉਹਨਾਂ ਨੇ ਇੱਕ ਦੂਸਰੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ 7 ਤੋਂ 8 ਫਾਇਰ ਕੀਤੇ ਗਏ ਅਤੇ ਦੋ ਨੌਜਵਾਨ ਗੋਲੀ ਦੇ ਸ਼ਿਕਾਰ ਹੋ ਗਏ ਅਤੇ ਆਪਣੀ ਜਾਨ ਗਵਾ ਬੈਠੇ। ਮ੍ਰਿਤਕਾਂ ਦੀ ਪਛਾਣ 24 ਸਾਲਾ ਸ਼ਿਵਮ ਵਾਸੀ ਮੋਤਾ ਸਿੰਘ ਨਗਰ ਅਤੇ 22 ਸਾਲਾ ਵਿਨੈ ਤਿਵਾੜੀ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਇਹ ਘਟਨਾ ਸ਼ਹੀਦ ਊਧਮ ਸਿੰਘ ਨਗਰ ਸਥਿਤ ਸ਼ੈਲਾਨੀ ਮਾਤਾ ਦੇ ਮੰਦਰ ਕੋਲ ਵਾਪਰੀ।