ਮੈਚ ਫ਼ੀਸ ਦਾ 20 ਫੀਸਦੀ ਦੇਣਾ ਪਵੇਗਾ ਆਸਟ੍ਰੇਲੀਆ ਦੇ ਖਿਡਾਰੀ ਨੂੰ ਮਾਰਿਆ ਸੀ ਧੱਕਾ
EB24Network: ICC ਨੇ ਭਾਰਤੀ ਖਿਡਾਰੀ ਵਿਰਾਟ ਕੋਹਲੀ ’ਤੇ ਲਗਾਇਆ ਜ਼ੁਰਮਾਨਾ। ਮੈਚ ਰੈਫਰੀ ਐਂਡੀ ਪਾਈਕ੍ਰਾਫਟ ਵੱਲੋਂ ਕੋਹਲੀ ਦੇ ਮੈਚ ਦੀ ਫ਼ੀਸ ਦਾ 20% ਕੱਟ ਲਿਆ ਹੈ ਤੇ ਇਸ ਦੇ ਨਾਲ ਹੀ ਕੋਹਲੀ ਨੂੰ ਇੱਕ ਡੀ-ਮੈਰਿਟ ਪੁਆਇੰਟ ਵੀ ਦਿੱਤਾ ਹੈ। ਇਹ ਜ਼ੁਰਮਾਨਾ ਕੋਹਲੀ ’ਤੇ ਮੈਦਾਨ ‘ਚ ਬੁਰੇ ਵਿਵਹਾਰ ਕਾਰਨ ਲਗਾਇਆ ਗਿਆ ਹੈ। 37 ਸਾਲਾ ਕੋਹਲੀ ਨੇ ਆਪਣਾ ਡੈਬਿਊ ਮੈਚ ਖੇਡ ਰਹੇ 19 ਸਾਲਾ ਆਸਟ੍ਰੇਲੀਆਈ ਓਪਨਰ ਸੈਮ ਕੋਂਸਟਾਸ ਨਾਲ ਧੱਕਾ-ਮੁੱਕੀ ਅਤੇ ਬਹਿਸ ਕੀਤੀ ਸੀ। ਕੋਹਲੀ ਨੇ ਰੈਫਰੀ ਦੇ ਸਾਹਮਣੇ ਸੁਣਵਾਈ ਦੌਰਾਨ ਆਪਣੀ ਗਲਤੀ ਵੀ ਮੰਨ ਲਈ ਸੀ।