ਐਤਵਾਰ ਸ਼ਾਮ 22 ਦਸੰਬਰ ਨੂੰ ਕੁੱਝ ਲੋਕ ਹੱਥਾਂ ‘ਚ ਤਖਤੀਆਂ ਫੜ ਕੇ ਅਭਿਨੇਤਾ ਅੱਲੂ ਅਰਜੁਨ ਦੇ ਜੁਬਲੀ ਹਿਲਸ ਸਥਿਤ ਰਿਹਾਇਸ਼ ‘ਤੇ ਪਹੁੰਚ ਗਏ ਅਤੇ ਉਹਨਾਂ ਨੇ ਪੱਥਰਬਾਰੀ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਡੀਸੀਪੀ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਅਹਾਤੇ ਵਿੱਚ ਚੜ੍ਹ ਕੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ। ਨਾਲ ਹੀ ਕਿਹਾ ਕਿ ਉਹਨਾਂ ਨੇ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਤੇਲਗੂ ਅਭਿਨੇਤਾ Allu Arjun ਆਪਣੀ ਫਿਲਮ ‘ਪੁਸ਼ਪਾ 2’ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਵਿਵਾਦਾਂ ‘ਚ ਘਿਰੇ ਹੋਏ ਹਨ। ਜਿਸ ਦੇ ਪ੍ਰੀਮੀਅਰ ਦੌਰਾਨ 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਭਗਦੜ ਵਰਗੀ ਸਥਿਤੀ ‘ਚ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਬੇਟਾ ਜ਼ਖਮੀ ਹੋ ਗਿਆ ਸੀ। ਕਥਿਤ ਤੌਰ ‘ਤੇ ਇਹ ਭਗਦੜ ਅੱਲੂ ਅਰਜੁਨ ਦੀ ਮੌਜੂਦਗੀ ਕਾਰਨ ਸ਼ੁਰੂ ਹੋਈ ਸੀ।
ਜਿਸ ਕਾਰਨ ਅੱਲੂ ਅਰਜੁਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ 50,000 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।
ਹੈਦਰਾਬਾਦ ‘ਚ ਅੱਲੂ ਅਰਜੁਨ ਦੇ ਘਰ ਪੱਥਰਾਂ ਨਾਲ ਹਮਲਾ
Leave a Comment
Leave a Comment