ਭਾਰਤ ਵਿੱਚ ਗੰਗਾ ਨਦੀ ਅਧਿਆਤਮਿਕ ਤੌਰ ‘ਤੇ ਮਹੱਤਵਪੂਰਨ ਹੈ ਪਰ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ। ਜਿਸ ਕਾਰਨ ਇਸਦਾ ਪਾਣੀ ਪੀਣ ਲਈ ਅਸੁਰੱਖਿਅਤ ਹੈ। ਸਰਕਾਰੀ ਸਫਾਈ ਦੇ ਯਤਨਾਂ ਦੇ ਬਾਵਜੂਦ ਇਹ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਗੰਗਾ ਜਲ ਦੀ ਵਿਗੜਦੀ ਗੁਣਵੱਤਾ
ਗੰਗਾ ਨਦੀ ਹਿਮਾਲਿਆ ਵਿੱਚ ਉਤਪੰਨ ਹੁੰਦੀ ਹੈ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚੋਂ ਵਗਦੀ ਹੈ। ਹਿੰਦੂ ਇਸਨੂੰ ਪਵਿੱਤਰ ਮੰਨਦੇ ਹਨ ਤੇ ਹਰ ਸਾਲ ਲੱਖਾਂ ਲੋਕ ਹਰਿਦੁਆਰ ਵੱਲ ਗੰਗਾ ਨਦੀ ਕਾਰਨ ਆਕਰਸ਼ਿਤ ਹੁੰਦੇ ਹਨ।
ਪੀਣ ਲਈ ਅਸੁਰੱਖਿਅਤ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਗੰਗਾ ਦੇ ਪਾਣੀ ਵਿੱਚ Fecal Coliform Bacteria, Lead ਅਤੇ Mercury ਵਰਗੀਆਂ ਭਾਰੀ ਧਾਤਾਂ ਦਾ ਉੱਚ ਪੱਧਰ ਪਾਇਆ ਗਿਆ। ਜਿਸ ਕਾਰਨ ਇਹ ਸਿੱਧ ਹੋਇਆ ਕਿ ਇਹ ਪਾਣੀ ਪੀਣ ਲਈ WHO ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਹੈ ਅਤੇ ਇਸ ਨਾਲ ਦਸਤ, ਟਾਈਫਾਈਡ ਅਤੇ ਹੈਪੇਟਾਈਟਸ ਵਰਗੇ ਸਿਹਤ ਖ਼ਤਰੇ ਪੈਦਾ ਹੁੰਦੇ ਹਨ।
ਨਹਾਉਣ ਲਈ ਉਚਿੱਤ
ਪ੍ਰਦੂਸ਼ਣ ਦੇ ਬਾਵਜੂਦ ਗੰਗਾ ਨਦੀ ਨੂੰ ਅਜੇ ਵੀ ਇਸ ਦੇ ਚਿਕਿਤਸਕ ਗੁਣਾਂ ਕਾਰਨ ਨਹਾਉਣ ਲਈ ਯੋਗ ਮੰਨਿਆ ਜਾਂਦਾ ਹੈ।ਸਰਕਾਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਪਲਾਸਟਿਕ ਬੈਨ ਵਰਗੇ ਉਪਾਅ ਲਾਗੂ ਕਰਨ ਤੋਂ ਬਾਅਦ ਵੀ ਇਸ ਪਾਣੀ ਨੂੰ ਪੀਣ ਲਈ ਸੁਰੱਖਿਅਤ ਨਹੀਂ ਬਣਾਇਆ ਜਾ ਸਕਿਆ।
ਗੰਗਾ ਦੇ ਪ੍ਰਦੂਸ਼ਣ ‘ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰ, ਗੈਰ ਸਰਕਾਰੀ ਸੰਗਠਨਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸਖ਼ਤ ਉਪਾਅ ਲਾਗੂ ਕਰਨੇ ਚਾਹੀਦੇ ਹਨ। Namami Gange ਪ੍ਰੋਜੈਕਟ ਜੋ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਵਿੱਚ ਸੀਵਰੇਜ ਪਲਾਂਟ, ਨਦੀ ਦੇ ਕਿਨਾਰਿਆਂ ਦੀ ਸਫ਼ਾਈ ਅਤੇ ਵਾਤਾਵਰਣ-ਅਨੁਕੂਲ ਰੀਤੀ ਰਿਵਾਜਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਉਦਯੋਗਿਕ ਰਹਿੰਦ-ਖੂੰਹਦ ਨੂੰ ਛੱਡਣ ਤੋਂ ਰੋਕਣ ਲਈ ਸਖ਼ਤ ਕਾਨੂੰਨਾਂ ਦੀ ਲੋੜ ਹੈ।ਨਵੇਂ ਨਿਯਮਾਂ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਲਈ ਇਹ ਅਪਰਾਧ ਸਜ਼ਾਯੋਗ ਬਣਾਇਆ ਜਾਣਾ ਚਾਹੀਦਾ ਹੈ।