ਅੱਜ ਦਿੱਲੀ ਦੀ 7ਵੇਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਸਹੁੰ ਚੁੱਕ ਸਮਾਗਮ ਕਰਨਗੇ। ਜਾਣਕਾਰੀ ਅਨੁਸਾਰ ਇਹ ਸਹੁੰ ਚੁੱਕ ਸਮਾਗਮ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਲਗਭਗ ਦੁਪਹਿਰ 12 ਵਜੇ ਹੋਵੇਗਾ। ਨਾਲ ਹੀ ਦੱਸ ਦਈਏ ਕਿ ਰੇਖਾ ਗੁਪਤਾ ਸਮੇਤ ਹੋਰ 6 ਲੀਡਰ ਕੈਬਨਿਟ ਵੀ ਸਹੁੰ ਚੁੱਕਣਗੇ ਜਿਸ ਵਿੱਚ ਪਰਵੇਸ਼ ਵਰਮਾ, ਅਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ, ਕਪਿਲ ਮਿਸ਼ਰਾ, ਪੰਕਜ ਕੁਮਾਰ ਸ਼ਾਮਲ ਹੋਣਗੇ।