ਇੱਕ ਟਰੈਕਟਰ ਦੇ ਖੂਹ ‘ਚ ਡਿੱਗਣ ਵਜੋਂ 8 ਮਹਿਲਾ ਮਜ਼ਦੂਰਾਂ ਦੀ ਮੌਕੇ ‘ਤੇ ਮੌਤ
ਮਹਾਰਾਸ਼ਟਰ ਦੇ ਨੰਦੇੜ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਮਜ਼ਦੂਰਾਂ ਨਾਲ ਭਰਿਆ ਟਰੈਕਟਰ ਖੂਹ ਵਿੱਚ ਡਿੱਗ ਗਿਆ ਜਿਸ ਕਾਰਨ 8 ਮਹਿਲਾ ਮਜ਼ਦੂਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੈਕਟਰ ਮਹਿਲਾ ਮਜ਼ਦੂਰਾਂ ਨੂੰ ਲੈ ਕੇ ਹਲਦੀ ਦੀ ਫ਼ਸਲ ਕੱਟਣ ਲਈ ਖੇਤਾਂ ਵਿੱਚ ਜਾ ਰਿਹਾ ਸੀ।

