11 ਨੂੰ ਰਤਨਪੁਰਾ, 12 ਨੂੰ ਖਨੌਰੀ ਅਤੇ 13 ਨੂੰ ਸ਼ੰਭੂ ਬਾਰਡਰ ’ਤੇ ਕੀਤੇ ਜਾਣਗੇ ਵੱਡੇ ਇਕੱਠ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਵੱਲੋਂ ਲਗਾਏ ਇਸ ਮੋਰਚੇ ਨੂੰ ਤਕਰੀਬਨ ਇੱਕ ਸਾਲ ਹੋਣ ਵਾਲਾ ਹੈ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ 11 ਫਰਵਰੀ ਨੂੰ ਰਤਨਪੁਰਾ, 12 ਫਰਵਰੀ ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਵੱਡੇ ਇਕੱਠ ਕੀਤੇ ਜਾਣਗੇ। ਉਹਨਾਂ ਵੱਲੋਂ ਕਿਸਾਨਾਂ ਨੂੰ ਮੋਰਚਿਆਂ ਦੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਤਿੰਨਾਂ ਫੋਰਮਾਂ ਦੀ ਜਲਦ ਇਕੱਤਰਤਾ ਕੀਤੀ ਜਾਵੇਗੀ।
