ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਧਾਲੂਆਂ ਵੱਲੋਂ 600 ਪੌਂਡ ਦਾ Dry Fruit ਕੇਕ ਤਿਆਰ ਕੀਤਾ ਗਿਆ ਹੈ। ਇਸ ਮੌਕੇ ਸ਼ਰਧਾਲੂ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਇਹ ਕੇਕ ਤਿਆਰ ਕਰ ਰਹੇ ਹਨ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ 50 ਪੌਂਡ ਦਾ ਕੇਕ ਤਿਆਰ ਕੀਤਾ ਸੀ, ਉਦੋਂ ਤੋਂ ਉਹ ਲਗਾਤਾਰ ਹਰ ਸਾਲ ਕੇਕ ਤਿਆਰ ਕਰ ਰਹੇ ਹਨ। ਇਸ ਕੇਕ ਨੂੰ ਬਣਾਉਣ ਲਈ ਜੰਮੂ ਤੋਂ ਕਾਰੀਗਰਾਂ ਨੂੰ ਸੱਦਿਆ ਜਾਂਦਾ ਹੈ ਅਤੇ ਜਨਮ ਦਿਹਾੜੇ ਮੌਕੇ ਟਰਾਲੀ ‘ਚ ਇਸ ਕੇਕ ਨੂੰ ਲਿਆਇਆ ਜਾਂਦਾ ਹੈ ਅਤੇ ਪੂਰੇ 12 ਵਜੇ ਇਸ ਕੇਕ ਨੂੰ ਕੱਟਿਆ ਜਾਂਦਾ ਹੈ।