ਜਾਣਕਾਰੀ ਅਨੁਸਾਰ ਸਨੀ ਦਿਓਲ ਦੀ ਫਿਲਮ ‘ਜਾਟ’ ਜੋ 10 ਅਪ੍ਰੈਲ ਨੂੰ ਰਿਲੀਜ਼ ਹੋਈ ਸੀ, ਦਾ ਵਿਰੋਧ ਈਸਾਈ ਧਰਮ ਵੱਲੋਂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ ਵਿੱਚ ਇੱਕ ਚਰਚ ਦਾ ਸੀਨ ਦਿਖਾਈ ਦਿੱਤਾ ਗਿਆ ਹੈ, ਜਿਸਦਾ ਇਸਾਈ ਧਰਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਚੱਲਦਿਆਂ ਈਸਾਈ ਭਾਈਚਾਰੇ ਵੱਲੋਂ ਰਣਵੀਰ ਹੁੱਡਾ ਵਿਰੁੱਧ ਮੰਗ ਪੱਤਰ ਦਿੱਤਾ ਗਿਆ ਹੈ ਇਸਦੇ ਨਾਲ ਹੀ ਫਿਲਮ ਉੱਤੇ ਬੈਨ ਲਗਾਉਣ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

