ਜੈਪੁਰ ਦੇ ਇੱਕ ਪਬਲਿਕ ਸਕੂਲ ਦੇ ਸਾਹਮਣੇ ਕੈਮੀਕਲ ਨਾਲ ਭਰੇ ਇੱਕ ਟੈਂਕਰ ਵਿਚ ਧਮਾਕਾ ਹੋ ਗਿਆ। ਅਜਮੇਰ ਹਾਈਵੇ ’ਤੇ ਕੈਮੀਕਲ ਨਾਲ ਅੱਗ ਲੱਗਣ ਕਾਰਨ 5 ਲੋਕ ਜ਼ਿੰਦਾ ਸੜ ਗਏ। ਟੈਂਕਰ ਦੇ ਪਿੱਛੇ ਚੱਲ ਰਹੀ ਇੱਕ ਸਲੀਪਰ ਬੱਸ ਵੀ ਸੜ ਗਈ। ਹਾਈਵੇਅ ਦੇ ਕਿਨਾਰੇ ਸਥਿਤ ਇੱਕ ਪਾਈਪ ਫੈਕਟਰੀ ਵੀ ਇਸ ਅੱਗ ਦੀ ਲਪੇਟ ਵਿਚ ਆ ਗਈ। ਸਾਰੇ ਜ਼ਖਮੀਆਂ ਨੂੰ ਜੈਪੁਰ ਦੇ ਇੱਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਦੁਰਘਟਨਾ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ 30 ਤੋਂ ਵੱਧ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ।
ਜੈਪੁਰ ਵਿਖੇ ਕੈਮੀਕਲ ਨਾਲ ਭਰੇ ਟੈਂਕਰ ’ਚ ਧਮਾਕਾ ਜ਼ਿੰਦਾ ਸੜੇ 5 ਲੋਕ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
