ਇਸ ਫੀਚਰ ਨਾਲ ਯੂਜ਼ਰ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਵਾਇਸ ਮੈਸੇਜ ਦਾ ਟ੍ਰਾਂਸਕ੍ਰਿਪਸ਼ਨ ਯੂਜ਼ਰ ਦੇ ਡਿਵਾਈਸ ’ਤੇ ਹੀ ਤਿਆਰ ਹੁੰਦਾ ਹੈ। ਇਸ ਪ੍ਰਕਿਰਿਆ ’ਚ ਕਿਸੇ ਵੀ ਕੰਟੈਂਟ ਨੂੰ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। ਆਉਣ ਵਾਲੇ ਹਫਤਿਆਂ ’ਚ ਚੋਣਵੀਆਂ ਭਾਸ਼ਾਵਾਂ ਨਾਲ ਇਹ ਸਹੂਲਤ ਆਲਮੀ ਪੱਧਰ ’ਤੇ ਮੁਹੱਈਆ ਹੋਵੇਗੀ।
ਨਵੀਂ ਦਿੱਲੀ (ਆਈਏਐੱਨਐੱਸ) : ਕਈ ਵਾਰ ਰੌਲੇ-ਰੱਪੇ ਵਾਲੀਆਂ ਥਾਵਾਂ ’ਤੇ ਹੋਣ ਕਾਰਨ ਤੁਹਾਨੂੰ ਵ੍ਹਟਸਐਪ ਦੇ ਵਾਇਸ ਮੈਸੇਜ ਨੂੰ ਸੁਣਨ ’ਚ ਪਰੇਸ਼ਾਨੀ ਹੁੰਦੀ ਹੋਵੇਗੀ ਪਰ ਇਹ ਸਮੱਸਿਆ ਹੁਣ ਦੂਰ ਹੋਣ ਵਾਲੀ ਹੈ। ਹੁਣ ਤੁਸੀਂ ਵ੍ਹਟਸਐਪ ਦੇ ਵਾਇਸ ਮੈਸੇਜ ਨੂੰ ਵੀ ਪੜ੍ਹ ਸਕੋਗੇ। ਵ੍ਹਟਸਐਪ ਨੇ ਆਪਣੇ ਯੂਜ਼ਰਜ਼ ਲਈ ਵਾਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨਾਲ ਯੂਜ਼ਰਜ਼ ਨੂੰ ਆਡੀਓ ਮੈਸੇਜ ਨੂੰ ਟੈਕਸਟ ’ਚ ਬਦਲ ਕੇ ਆਸਾਨੀ ਨਾਲ ਪੜ੍ਹਨ ਦੀ ਸਹੂਲਤ ਮਿਲੇਗੀ।
ਇਸ ਫੀਚਰ ਨਾਲ ਯੂਜ਼ਰ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਵਾਇਸ ਮੈਸੇਜ ਦਾ ਟ੍ਰਾਂਸਕ੍ਰਿਪਸ਼ਨ ਯੂਜ਼ਰ ਦੇ ਡਿਵਾਈਸ ’ਤੇ ਹੀ ਤਿਆਰ ਹੁੰਦਾ ਹੈ। ਇਸ ਪ੍ਰਕਿਰਿਆ ’ਚ ਕਿਸੇ ਵੀ ਕੰਟੈਂਟ ਨੂੰ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। ਆਉਣ ਵਾਲੇ ਹਫਤਿਆਂ ’ਚ ਚੋਣਵੀਆਂ ਭਾਸ਼ਾਵਾਂ ਨਾਲ ਇਹ ਸਹੂਲਤ ਆਲਮੀ ਪੱਧਰ ’ਤੇ ਮੁਹੱਈਆ ਹੋਵੇਗੀ। ਕੰਪਨੀ ਇਸ ਫੀਚਰ ’ਚ ਹੋਰ ਭਾਸ਼ਾਵਾਂ ਨੂੰ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇਸ ਸਬੰਧੀ ਜਾਣਕਾਰੀ ਵ੍ਹਟਸਐਪ ਨੇ ਆਪਣੇ ਬਲਾਗ ਰਾਹੀਂ ਦਿੱਤੀ। ਕੰਪਨੀ ਨੇ ਕਿਹਾ ਕਿ ਹੁਣ ਤੁਸੀਂ ਆਡੀਓ ਮੈਸੇਜ ਨੂੰ ਵੀ ਪੜ੍ਹ ਸਕੋਗੇ। ਤੁਹਾਡੇ ਡਿਵਾਈਸ ’ਚ ਟ੍ਰਾਂਸਕ੍ਰਿਪਟ ਜੈਨਰੇਟ ਹੁੰਦੀ ਹੈ ਤਾਂਕਿ ਕੋਈ ਦੂਜਾ ਵਿਅਕਤੀ ਇਥੋਂ ਤੱਕ ਕਿ ਵ੍ਹਟਸਐਪ ਵੀ ਤੁਹਾਡੇ ਨਿੱਜੀ ਮੈਸੇਜਿਜ਼ ਨੂੰ ਪੜ੍ਹ ਨਾ ਸਕੇ।
ਇਸ ਤਰ੍ਹਾਂ ਦੇ ਨਵੇਂ ਫੀਚਰ ਦੀ ਵਰਤੋਂ ਕਰੋ
- ਸਭ ਤੋਂ ਪਹਿਲਾਂ ਵ੍ਹਟਸਐਪ ਖੋਲ੍ਹੋ ਅਤੇ ਸੈਟਿੰਗਜ਼ ਅਤੇ ਚੈਟਸ ‘ਤੇ ਜਾਓ
- ਤੁਹਾਨੂੰ ਚੈਟ ’ਤੇ ਹੀ ਵਾਇਸ ਮੈਸੇਜ ਟ੍ਰਾਂਸਕ੍ਰਿਪਟ ਦਾ ਬਦਲ ਮਿਲੇਗਾ
- ਵਾਇਸ ਮੈਸੇਜ ਟ੍ਰਾਂਸਕ੍ਰਿਪਟ ਆਸਾਨੀ ਨਾਲ ਆਨ-ਆਫ ਕਰ ਸਕੋਗੇ
- ਤੁਸੀਂ ਇਸ ’ਚ ਭਾਸ਼ਾ ਵੀ ਚੁਣ ਸਕਦੇ ਹੋ
- ਵਾਇਸ ਮੈਸੇਜ ਲੰਬੇ ਸਮੇਂ ਤੱਕ ਦਬਾ ਕੇ ਰੱਖੋ
- ਟਰਾਂਸਕ੍ਰਾਈਬ ’ਤੇ ਟੈਪ ਕਰ ਕੇ ਵਾਇਸ ਨੋਟ ਦੀ ਟ੍ਰਾਂਸਕ੍ਰਿਪਟ ਤਿਆਰ ਕਰੋ।