ਜਾਣਕਾਰੀ ਅਨੁਸਾਰ ਅਮਰੀਕਾ ਦੇ ਉਹਾਈਓ ਰਾਜ ਦੇ ਹੌਲੈਂਡ ਟਾਊਨਸ਼ਿੱਪ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਉਡਾਣ ਭਰਨ ਤੋਂ ਕੁੱਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਅਤੇ ਜੰਗਲੀ ਖੇਤਰ ਵਿੱਚ ਡਿੱਗ ਗਿਆ। ਇਸ ਘਟਨਾ ਵਿੱਚ ਪਾਇਲਟ, ਸਹਿ-ਪਾਇਲਟ ਸਮੇਤ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਦੋ ਇੰਜਣਾਂ ਵਾਲਾ ਇਹ ਜਹਾਜ਼ ਯੰਗਸਟਾਊਨ-ਵਾਰੇਨ ਹਵਾਈ ਅੱਡੇ ਤੋਂ ਉੱਡਿਆ ਸੀ ਅਤੇ ਛੁੱਟੀਆਂ ਮਨਾਉਣ ਲਈ ਮੋਨਟਾਨਾ ਵੱਲ ਜਾ ਰਿਹਾ ਸੀ। ਮ੍ਰਿਤਕਾਂ ਵਿੱਚ ਪਾਇਲਟ ਜੋਸਫ ਮੈਕਸਿਨ (63) ਅਤੇ ਸਹਿ-ਪਾਇਲਟ ਟਿਮੌਥੀ ਬਲੇਕ (55) ਦੇ ਨਾਲ-ਨਾਲ ਇੱਕ ਹੀ ਪਰਿਵਾਰ ਦੇ ਜੇਮਜ ਵੇਲਰ (67), ਪਤਨੀ ਵੇਰੋਨਿਕਾ (68), ਪੁੱਤਰ ਜੌਹਨ (26) ਅਤੇ ਉਸ ਦੀ ਪਤਨੀ ਮਾਰੀਆ ਵੀ ਸ਼ਾਮਿਲ ਹਨ। ਨਾਲ ਹੀ ਪੱਛਮੀ ਰਿਜ਼ਰਵ ਪੋਰਟ ਅਥਾਰਿਟੀ ਦੇ ਡਾਇਰੈਕਟਰ ਐਨਟਨੀ ਟਰੀਵੇਨਾ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿੱਚ ਸਵਾਰ ਕੋਈ ਵੀ ਵਿਅਕਤੀ ਬਚ ਨਹੀਂ ਸਕਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਅਮਰੀਕਾ ਦੇ ਉਹਾਈਓ ਰਾਜ ‘ਚ ਇੱਕ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ

Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
