ਆਸਟ੍ਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗ੍ਰੇਜ਼ ਵਿੱਚ ਅੱਜ ਸਵੇਰੇ ਇੱਕ ਹਾਈ ਸਕੂਲ ‘ਚ ਹੋਈ ਗੋਲੀਬਾਰੀ ਨੇ ਹਲਚਲ ਮਚਾ ਦਿੱਤੀ ਹੈ। ਮਿਲੀ ਸੂਚਨਾ ਮੁਤਾਬਕ, ਇਸ ਘਟਨਾ ਵਿੱਚ ਘੱਟੋ-ਘੱਟ 8 ਲੋਕ ਮਾਰੇ ਗਏ ਹਨ ਜਦਕਿ ਕਈ ਵਿਦਿਆਰਥੀ ਅਤੇ ਅਧਿਆਪਕ ਜ਼ਖਮੀ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ ਲਗਭਗ 10 ਵਜੇ ਹੋਈ ਸੀ ਜਦ ਮੌਕੇ ਤੋਂ ਗੋਲੀਆਂ ਦੀਆਂ ਆਵਾਜ਼ਾਂ ਆਈਆਂ, ਤੁਰੰਤ ਪੁਲਿਸ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ।ਘਟਨਾਗ੍ਰਸ੍ਤ ਸਥਾਨ ‘ਤੇ ਸਪੈਸ਼ਲ ਫੋਰਸ “ਕੋਬਰਾ” ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਕੂਲ ਦਾ ਵਿਦਿਆਰਥੀ ਹੋ ਸਕਦਾ ਹੈ ਅਤੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਹਾਲਾਂਕਿ ਇਸ ਦੀ ਪੁਸ਼ਟੀ ਹਾਲੇ ਤੱਕ ਅਧਿਕਾਰਕ ਤੌਰ ‘ਤੇ ਨਹੀਂ ਕੀਤੀ ਗਈ ਹੈ।

