ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਯੂ.ਕੇ. ਸਥਿਤ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਰਾਮ ਤੀਰਥ ਨੇੜੇ ਤੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਦੋਸ਼ੀਆਂ ਕੋਲੋਂ ਪਿਸਤਲ ਮੈਗਜ਼ੀਨ ਸਮੇਤ ਹਥਿਆਰ ਅਤੇ 1 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਸਪੈਸ਼ਲ ਸੈਲ ਅਤੇ ਥਾਣਾ ਲੋਪੋਕੇ ਪੁਲਿਸ ਨੂੰ ਮਿਲੀ ਸੂਚਨਾ ਅਨੁਸਾਰ, ਅਜੇਪਾਲ ਸਿੰਘ ਉਰਫ਼ ਅਜੇ ਅਤੇ ਰਪੇਸ਼ ਕੁਮਾਰ ਰਾਏ, ਵਾਸੀ ਗੰਡੀਵਿੰਡ (ਤਰਨਤਾਰਨ), ਨਾਜਾਇਜ਼ ਅਸਲਾ ਅਤੇ ਜਾਅਲੀ ਕਰੰਸੀ ਸਪਲਾਈ ਕਰ ਰਹੇ ਸਨ। ਦੋਹਾਂ ਨੂੰ ਰਾਮ ਤੀਰਥ ਨੇੜੇ ਬੋਪਾਰਾਏ ਬਾਜ ਸਿੰਘ ਵਿਖੇ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਨਾਲ ਹੀ ਦੱਸ ਦਈਏ ਕਿ ਪੁਲਿਸ ਨੇ ਥਾਣਾ ਲੋਪੋਕੇ ਵਿਖੇ ਦੋਸ਼ੀਆਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 25, 54, 59 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
