ਪਾਕਿਸਤਾਨ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਅਹਿਮ ਫੈਸਲਾ ਲੈਂਦਿਆਂ ਖੁਫ਼ੀਆ ਏਜੰਸੀ ISI ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਦੀ NSA ਵਜੋਂ ਕੀਤੀ ਹੈ। ਦੱਸ ਦਈਏ ਕਿ ਇਹ ਅਹੁੱਦਾ 2022 ‘ਚ ਮੁਈਦ ਯੂਸਫ਼ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਸੀ। ਮਲਿਕ ਦੀ ਨਿਯੁਕਤੀ 29 ਅਪ੍ਰੈਲ ਨੂੰ ਕੀਤੀ ਗਈ ਸੀ ਪਰ ਮੀਡੀਆ ਨੂੰ ਨੋਟੀਫਿਕੇਸ਼ਨ ਕੱਲ੍ਹ ਦੇਰ ਰਾਤ ਜਾਰੀ ਕੀਤਾ ਗਿਆ ਹੈ।

