ਜਾਣਕਾਰੀ ਅਨੁਸਾਰ ਬੀਤੇ ਦਿਨੀ ਜਲੰਧਰ ਵਿਖੇ ਯੂਟਿਊਬਰ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਜਿਸਦੇ ਤਹਿਤ ਇਹ ਪਤਾ ਲਗਾਇਆ ਸੀ ਕਿ ਦੋਸ਼ੀ, ਜਿਸਨੇ ਗ੍ਰਨੇਡ ਹਮਲਾ ਕੀਤਾ ਹੈ, ਨੇ ਇੰਸਟਾਗ੍ਰਾਮ ਤੋਂ ਇੱਕ ਫੌਜੀ ਕੋਲੋਂ ਗ੍ਰਨੇਡ ਚਲਾਉਣਾ ਸਿੱਖਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਫੌਜੀ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਸੀ। ਦੱਸ ਦਈਏ ਕਿ ਉਸ ਫੌਜੀ ਦੀ ਪਹਿਚਾਣ ਸੁਖਚੈਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਪਿੰਡ ਮਹਾਨ ਬਦਾਰ ਵਜੋਂ ਹੋਈ ਹੈ ਜਿਸਨੂੰ ਕਿ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੌਜੀ ਰਾਜੌਰੀ ਦੇ ਨੌਸ਼ਹਿਰਾ ਸੈਕਟਰ ‘ਚ ਤਾਇਨਾਤ ਸੀ। ਇਸ ਬਾਰੇ ਯਮੁਨਾਨਗਰ ਤੋਂ ਗ੍ਰਿਫਤਾਰ ਹਾਰਦਿਕ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ।
ਜਲੰਧਰ ‘ਚ ਯੂਟਿਊਬਰ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ‘ਚ ਦੋਸ਼ੀ ਫੌਜੀ ਗ੍ਰਿਫਤਾਰ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
