By using this site, you agree to the Privacy Policy and Terms of Use.
Accept
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Article > ਲੋਹੜੀ ਦੇ ਤਿਉਹਾਰ ਦਾ ਇਤਿਹਾਸ
ArticleRecent Post

ਲੋਹੜੀ ਦੇ ਤਿਉਹਾਰ ਦਾ ਇਤਿਹਾਸ

News Editor
Last updated: January 10, 2025 3:29 pm
News Editor
Share
5 Min Read
lohri-festival-celebration
SHARE

ਪੰਜਾਬ ਨੂੰ ਮੁੱਖ ਤੌਰ ‘ਤੇ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਇਹਨਾਂ ਤਿਉਹਾਰਾਂ ਵਿੱਚੋਂ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਦਾ ਤਿਉਹਾਰ ਹੈ। ਲੋਹੜੀ ਦਾ ਤਿਉਹਾਰ ਭਾਰਤ ਦੇ ਕਈ ਉੱਤਰੀ ਖੇਤਰਾਂ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਇੱਕ ਸੱਭਿਆਚਾਰਕ ਮਹੱਤਵ ਰੱਖਦਾ ਹੈ। ਮੰਨਿਆ ਜਾਂਦਾ ਹੈ ਕਿ ਲੋਹੜੀ ਸਰਦੀਆਂ ਦੇ ਮੌਸਮ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਬੀ ਰਾਤ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਲੋਹੜੀ ਦੇ ਤਿਓਹਾਰ ਦਾ ਅਰਥ, ਇਸਦੀ ਮਹੱਤਤਾ, ਲੋਹੜੀ ਮਨਾਉਣ ਦੀ ਕਹਾਣੀ ਅਤੇ ਇਸਨੂੰ ਕਿਵੇਂ ਮਨਾਇਆ ਜਾਂਦਾ ਹੈ?

Contents
ਲੋਹੜੀ ਦੇ ਤਿਉਹਾਰ ਦਾ ਅਰਥ:-ਕਿਸਾਨਾਂ ਲਈ ਲੋਹੜੀ ਦੇ ਤਿਉਹਾਰ ਦੀ ਮਹੱਤਤਾ:-ਲੋਹੜੀ ਦੇ ਤਿਉਹਾਰ ਦਾ ਮਹੱਤਵ:-ਲੋਹੜੀ ਦੇ ਤਿਉਹਾਰ ਦਾ ਇਤਿਹਾਸ:-ਲੋਹੜੀ ਤਿਉਹਾਰ ਦੀਆਂ ਰਸਮਾਂ:- 

ਲੋਹੜੀ ਦੇ ਤਿਉਹਾਰ ਦਾ ਅਰਥ:-

ਲੋਹੜੀ ਦਾ ਅਰਥ ‘ਤਿਲ ਅਤੇ ਰਿਉੜੀ’ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਤਿਲ ਅਤੇ ਰਿਉੜੀ ਦੇ ਤਿਉਹਾਰ ਕਾਰਨ ਇਸ ਦਾ ਨਾਂ ‘ਤਿਲੋੜੀ’ ਪਿਆ, ਜੋ ਬਾਅਦ ਵਿੱਚ ‘ਲੋਹੜੀ’ ਸ਼ਬਦ ਵਿੱਚ ਤਬਦੀਲ ਹੋ ਗਿਆ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ ਅਤੇ ਇਸਨੂੰ ਪੋਹ ਮਹੀਨੇ ਦੇ ਆਖਰੀ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।

ਕਿਸਾਨਾਂ ਲਈ ਲੋਹੜੀ ਦੇ ਤਿਉਹਾਰ ਦੀ ਮਹੱਤਤਾ:-

ਇਸ ਤਿਉਹਾਰ ਦਾ ਪੰਜਾਬ ਤੋਂ ਇਲਾਵਾ ਕਈ ਉੱਤਰੀ ਖੇਤਰਾਂ ਵਿੱਚ ਬਹੁਤ ਮਹੱਤਵ ਹੈ। ਕਣਕ ਪੰਜਾਬ ‘ਚ ਸਰਦੀਆਂ ਦੀ ਇੱਕ ਪ੍ਰਮੁੱਖ ਫਸਲ ਹੈ ਜਿਸਨੂੰ ਅਕਤੂਬਰ ਮਹੀਨੇ ਵਿੱਚ ਬੀਜਿਆ ਜਾਂਦਾ ਹੈ ਅਤੇ ਮਾਰਚ ਜਾਂ ਅਪ੍ਰੈਲ ਵਿੱਚ ਇਸਦੀ ਕਟਾਈ ਕੀਤੀ ਜਾਂਦੀ ਹੈ। ਜਨਵਰੀ ਦੇ ਮਹੀਨੇ ਤੱਕ ਸਾਰੇ ਖੇਤਾਂ ਵਿੱਚ ਫ਼ਸਲਾਂ ਉੱਗ ਜਾਂਦੀਆਂ ਹਨ ਅਤੇ ਸਾਰੇ ਖੇਤ ਸੋਨੇ ਵਰਗੇ ਹੋ ਜਾਂਦੇ ਹਨ। ਇਹ ਹਾੜ੍ਹੀ ਦੀਆਂ ਫ਼ਸਲਾਂ ਦੇ ਫੁੱਲ ਖਿੜਨ ਦਾ ਤਿਉਹਾਰ ਹੈ। ਇਸ ਲਈ ਕਿਸਾਨ ਆਪਣੀ ਫ਼ਸਲ ਦੀ ਕਟਾਈ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਖੁਸ਼ਹਾਲ ਭਵਿੱਖ ਲਈ ਅਸੀਸਾਂ ਮੰਗਦੇ ਹਨ।

ਲੋਹੜੀ ਦੇ ਤਿਉਹਾਰ ਦਾ ਮਹੱਤਵ:-

ਲੋਹੜੀ ਦਾ ਤਿਉਹਾਰ ਨਵ-ਵਿਆਹੇ ਜੋੜੇ ਅਤੇ ਨਵਜੰਮੇ ਬੱਚਿਆਂ ਲਈ ਮਨਾਇਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਨਵਾਂ ਵਿਆਹ ਜਾਂ ਕਿਸੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਉਸ ਘਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਲੋਹੜੀ ਦੇ ਤਿਉਹਾਰ ਦਾ ਇਤਿਹਾਸ:-

ਲੋਹੜੀ ਦੇ ਪਿੱਛੇ ਕਈ ਲੋਕ-ਕਥਾਵਾਂ ਜੁੜੀਆਂ ਹੋਈਆਂ ਹਨ ਅਤੇ ਇਸ ਨਾਲ ਇੱਕ ਪ੍ਰਸਿੱਧ ਕਹਾਣੀ ਦੁੱਲਾ ਭੱਟੀ ਜੁੜੀ ਹੋਈ ਹੈ । ਦੁੱਲਾ ਭੱਟੀ ਇੱਕ ਸੂਰਬੀਰ ਸੀ ਜੋ ਅਕਬਰ ਦੇ ਰਾਜ ਵਿੱਚ ਰਹਿੰਦਾ ਸੀ। ਉਹ ਅਕਬਰ ਦੇ ਰਾਜ ਦੌਰਾਨ ਇੱਕ ਬਾਗੀ ਸੀ ਜੋ ਅਮੀਰਾਂ ਦੀ ਦੌਲਤ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਦਰਿਆਦਿਲੀ ਦੇ ਕਾਇਲ ਸਨ ਅਤੇ ਉਸ ਦਾ ਸਤਿਕਾਰ ਕਰਦੇ ਸਨ। ਦੁੱਲਾ ਭੱਟੀ ਨੇ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰ ਅਤੇ ਮੁੰਦਰੀ ਨੂੰ ਅਗਵਾ ਹੋਣ ਤੋਂ ਬਚਾਇਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਦਾ ਵਿਆਹ ਕਰਵਾਇਆ ਸੀ।
ਇਸ ਤੋਂ ਬਾਅਦ ਹੀ ਲੋਹੜੀ ਦਾ ਤਿਉਹਾਰ ਮਨਾਉਣ ਦਾ ਰਿਵਾਜ ਸ਼ੁਰੂ ਹੋਇਆ ਸੀ ਅਤੇ ਦੁੱਲਾ ਭੱਟੀ ਨੂੰ ਹਰ ਲੋਹੜੀ ‘ਤੇ ਯਾਦ ਕੀਤਾ ਜਾਂਦਾ ਹੈ। ਲੋਹੜੀ ਵਾਲੇ ਦਿਨ ਸਾਰੇ ਬੱਚੇ ਇਕੱਠੇ ਹੁੰਦੇ ਹਨ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਹਨ ਤੇ ਲੋਹੜੀ ਮੰਗਦੇ ਹਨ ਅਤੇ ਗੀਤ ਗਾਉਂਦੇ ਹਨ।

ਲੋਹੜੀ ਤਿਉਹਾਰ ਦੀਆਂ ਰਸਮਾਂ:- 

ਲੋਹੜੀ ਦਾ ਤਿਉਹਾਰ ਮਨਾਉਂਦਿਆਂ ਹੋਇਆਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਜਿਵੇਂ:- ਧੂਣੀ ਬਣਾਉਣਾ, ਘਰ ਦੇ ਮੈਂਬਰ ਲੱਕੜਾਂ ਤੇ ਪਾਥੀਆਂ ਨੂੰ ਇਕੱਠਾ ਕਰਕੇ ਆਪਣੇ ਘਰ ਦੇ ਬਾਹਰ ਜਾਂ ਖੁੱਲ੍ਹੇ ਵਿਹੜੇ ‘ਚ ਧੂਣੀ ਬਣਾਉਂਦੇ ਹਨ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਕਈ ਦਿਨ ਪਹਿਲਾਂ ਸੱਦਾ ਦਿੰਦੇ ਹਨ। ਸਾਰੇ ਲੋਕ ਇਕੱਠੇ ਹੋਣ ਤੋਂ ਬਾਅਦ ਧੂਣੀ ਬਾਲਦੇ ਹਨ। ਸਾਰੇ ਲੋਕ ਧੂਣੀ ਵਿੱਚ ਤਿਲ ਪਾਉਂਦੇ ਹਨ, ਮੱਥਾ ਟੇਕਦੇ ਹਨ ਅਤੇ ਇਹ ਸਤਰਾਂ ਬੋਲਦੇ ਹਨ: “ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।”

ਸਾਰੇ ਲੋਕ ਧੂਣੀ ਦੇ ਦੁਆਲੇ ਬੈਠ ਕੇ ਗੱਲਾਂ ਕਰਦੇ ਹੋਏ ਰਿਉੜੀਆਂ, ਗੱਚਕ, ਮੂੰਗਫਲੀ ਆਦਿ ਖਾਂਦੇ ਹਨ ਅਤੇ ਰਵਾਇਤੀ ਗੀਤ ਗਾ ਕੇ ਅਤੇ ਢੋਲ ਅਤੇ ਗੀਤਾਂ ਦੀ ਧੁਨ ‘ਤੇ ਧੂਣੀ ਦੁਆਲੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਇਸ ਦਿਨ ਮੁੱਖ ਤੌਰ ਤੇ ਹਰ ਘਰ ਵਿੱਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਖੀਰ ਆਦਿ ਬਣਾਇਆ ਜਾਂਦਾ ਹੈ। 

You Might Also Like

ਦਿੱਲੀ ਵਿੱਚ ਹਵਾ ਦੀ ਗੁਣਵੱਤਾ 430 AQI ਹੋਣ ਕਾਰਨ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਸੰਘਣੀ ਧੁੰਦ ਪੈਣ ਦੇ ਹਨ ਆਸਾਰ

EPFO: ਕਰਮਚਾਰੀਆਂ ਲਈ ਵੱਡੀ ਖਬਰ! ਪ੍ਰਾਵੀਡੈਂਟ ਫੰਡ ਲਈ ਬਣੇ ਨਵੇਂ ਨਿਯਮ, ਸਰਕਾਰ ਨੇ ਕੀਤਾ ਬਦਲਾਅ

6, 7 ਅਤੇ 8 ਜਨਵਰੀ ਨੂੰ ਸਰਕਾਰੀ ਬੱਸ ਸੇਵਾਵਾਂ ਰਹਿਣਗੀਆਂ ਠੱਪ

ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਕਾਂਗਰਸੀ ਸੂਤਰ ਅਨੁਸਾਰ ਹੋਵੇਗਾ ਕੱਲ੍ਹ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਐਲਾਨ ਨਹੀਂ ਵਿਕਣਗੀਆਂ ਪੰਜਾਬ ਦੇ ਸਕੂਲਾਂ ‘ਚ ਐਨਰਜੀ ਡਰਿੰਕਸ

Share This Article
Facebook Twitter Copy Link Print
Share
Previous Article ਲੁਧਿਆਣਾ-ਬਠਿੰਡਾ ਮੁੱਖ ਮਾਰਗ: ਪੈਪਸੂ ਰੋਡਵੇਜ਼ ਬੱਸ ਸਮੇਤ ਪੰਜ ਵਾਹਨਾਂ ਦੇ ਟਕਰਾਉਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ ਰਾਹ ਜਾਂਦੀ ਇੱਕ ਨੌਜਵਾਨ ਲੜਕੀ ਦੀ ਹੋਈ ਮੌਤ
Next Article ‘ਆਪ ਪਾਰਟੀ’ ਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Jakie są warunki wypłaty prawdziwych pieniędzy z bonusami w kasynie Vox?
    Uncategorized
    April 23, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?