ਫਰੀਦਕੋਟ ਤੋਂ PRTC ਬੱਸ ਕੰਡਕਟਰ ਤੇ ਸਵਾਰੀਆਂ ਵਿਚਕਾਰ ਹੋਈ ਝੜਪ ਦਾ ਮਾਮਲਾ ਸਾਹਮਣਾ ਆ ਰਿਹਾ ਹੈ। ਜਾਣਕਾਰੀ ਅਨੁਸਾਰ PRTC ਬੱਸ ਵਿੱਚ ਇੱਕ ਪਤੀ ਆਪਣੀ ਪਤਨੀ ਅਤੇ ਉਸਦੇ ਪੁੱਤਰ ਨੂੰ ਚੜਾਉਣ ਲਈ ਆਉਂਦਾ ਹੈ ਤਾਂ ਜਦ ਉਸਦਾ ਪੁੱਤਰ ਬੱਸ ਵਿੱਚ ਸਵਾਰ ਹੋ ਜਾਂਦਾ ਹੈ ਤਾਂ ਬੱਸ ਤੋਰ ਲਈ ਜਾਂਦੀ ਹੈ ਤਾਂ ਉਸਦੀ ਪਤਨੀ ਬੱਸ ਦੇ ਟਾਇਰ ਦੇ ਹੇਠਾਂ ਆਉਣ ਤੋਂ ਮਸਾਂ ਬਚਦੀ ਹੈ। ਜਿਸ ਤੋਂ ਬਾਅਦ ਪਤੀ ਵੱਲੋਂ ਕੰਡਕਟਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਕੰਡਕਟਰ ਲਹੂ-ਲੁਹਾਨ ਹੋ ਜਾਂਦਾ ਹੈ। ਇਸ ਘਟਨਾ ਬਾਰੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ, ਉਸਦੇ ਪੁੱਤਰ ਦੀ ਫਿਰੋਜ਼ਪੁਰ ਤੋਂ ਦਵਾਈ ਲੈਣ ਲਈ ਜਾ ਰਹੀ ਸੀ ਅਤੇ ਬੱਸ ਤੋਰਨ ‘ਤੇ ਜੇਕਰ ਉਹ ਆਪਣੀ ਪਤਨੀ ਨੂੰ ਨਾ ਖਿੱਚਦਾ ਤਾਂ ਉਹ ਟਾਇਰ ਹੇਠਾਂ ਆ ਸਕਦੀ ਸੀ।

