ਜਾਣਕਾਰੀ ਅਨੁਸਾਰ ਉੁੱਤਰਾਖੰਡ ‘ਚ 30 ਅਪ੍ਰੈਲ ਤੋਂ ਚਾਰ ਧਾਮ ਦੀ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੌਰਾਨ ਸਭ ਤੋਂ ਪਹਿਲਾਂ ਮਾਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਖੋਲ੍ਹੇ ਜਾਣਗੇ। ਇਸ ਉਪਰੰਤ 2 ਮਈ ਨੂੰ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣਗੇ ਅਤੇ 4 ਮਈ ਨੂੰ ਭਗਵਾਨ ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹੇ ਜਾਣਗੇ। ਨਾਲ ਹੀ ਦੱਸ ਦਈਏ ਕਿ ਦਿੱਤੀਆਂ ਹਦਾਇਤਾਂ ਅਨੁਸਾਰ ਇਸ ਵਾਰ ਦੀ ਚਾਰ ਧਾਮ ਯਾਤਰਾ ਦੌਰਾਨ ਵੀਡੀਓ ਰੀਲ ਬਣਾਉਣ ਵਾਲਿਆਂ ਅਤੇ ਯੂਟਿਊਬਰਾਂ ਨੂੰ ਆਉਣ ਤੋਂ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੇਦਾਰਨਾਥ-ਬਦਰੀਨਾਥ ਪਾਂਡਾ ਭਾਈਚਾਰੇ ਦਾ ਫੈਸਲਾ ਹੈ ਕਿ ਉਨ੍ਹਾਂ ਨੂੰ ਮੰਦਰ ਪਰਿਸਰ ‘ਚ ਦਾਖਲ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਇਸ ਰੂਲ ਦੀ ਉਲੰਘਣਾ ਕਰੇਗਾ ਤਾਂ ਉਹਨਾਂ ਨੂੰ ਬਿਨ੍ਹਾਂ ਦਰਸ਼ਨ ਕੀਤੇ ਬਿਨ੍ਹਾਂ ਵਾਪਸ ਪਰਤਣਾ ਪਵੇਗਾ।
ਉੁੱਤਰਾਖੰਡ ‘ਚ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਦੀ ਯਾਤਰਾ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
