ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਜੋ ਪਾਦਰੀ ਬਜਿੰਦਰ ਵੱਲੋਂ ਇੱਕ ਮਹਿਲਾ ਦੀ ਕੁੱਟਮਾਰ ਕੀਤੀ ਗਈ ਸੀ, ਉਸ ਮਹਿਲਾ ਵੱਲੋਂ ਮੁੱਲਾਂਪੁਰ ਥਾਣੇ ‘ਚ ਪਾਦਰੀ ਵਿਰੁੱਧ FIR ਦਰਜ ਕਰਵਾਈ ਗਈ ਹੈ। ਦੱਸ ਦਈਏ ਕਿ ਇਸ ਕੁੱਟਮਾਰ ਦੀ CCTV ਫੂਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਪਾਦਰੀ ਬਜਿੰਦਰ ਆਪਣੇ ਦਫ਼ਤਰ ਵਿੱਚ ਇੱਕ ਬੱਚੇ ਨਾਲ ਬੈਠੀ ਇੱਕ ਔਰਤ ‘ਤੇ ਕਾਗਜ਼ਾਂ ਦਾ ਢੇਰ ਸੁੱਟਦੇ ਦਿਖਾਈ ਦੇ ਰਹੇ ਹਨ। ਕੁੱਝ ਸਕਿੰਟਾਂ ਬਾਅਦ ਗੁੱਸੇ ਵਿੱਚ ਆਈ ਔਰਤ ਉਸ ਕੋਲ ਆਉਂਦੀ ਹੈ ਜਿਸ ਤੋਂ ਬਾਅਦ ਉਹ ਉਸਨੂੰ ਧੱਕਾ ਦਿੰਦਾ ਹੈ ਅਤੇ ਥੱਪੜ ਮਾਰਨ ਦੀ ਕੋਸ਼ਿਸ਼ ਕਰਦਾ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਪਾਦਰੀ ਬਜਿੰਦਰ ਨੂੰ 20 ਜੁਲਾਈ 2018 ਵਿੱਚ ਦਿੱਲੀ ਹਵਾਈ ਅੱਡੇ ‘ਤੇ ਇੱਕ ਔਰਤ ਨਾਲ ‘ਬਲਾਤਕਾਰ’ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਹਿਲਾ ਉਸਦੀ ਟੀਮ ਦਾ ਹਿੱਸਾ ਸੀ ਜਿਸ ਵੱਲੋਂ ਦੱਸਿਆ ਗਿਆ ਸੀ ਪਾਦਰੀ ਵੱਲੋਂ ਉਸਦੇ ਮੋਹਾਲੀ ਘਰ ਵਿੱਚ ਉਸਦਾ ਬਲਾਤਕਾਰ ਕੀਤਾ ਗਿਆ ਸੀ ਅਤੇ ਇਸ ਘਟਨਾ ਨੂੰ ਰਿਕਾਰਡ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਾਦਰੀ ਵੱਲੋਂ ਉਸਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਹ ਇਸ ਘਟਨਾ ਬਾਰੇ ਕਿਸੇ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰੇਗੀ ਤਾਂ ਉਹ ਉਸਦੀ ਇਹ ਵੀਡੀਓ ਔਨਲਾਈਨ ਪੋਸਟ ਕਰ ਦੇਵੇਗਾ।
ਇਸ ਮਾਮਲੇ ‘ਤੇ ਅਪ੍ਰੈਲ 2018 ਵਿੱਚ ਪਾਦਰੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪਾਦਰੀ ਬਜਿੰਦਰ ਲੁੱਕ ਗਿਆ ਸੀ। ਇਸ ਤੋਂ ਬਾਅਦ 2 ਮਾਰਚ 2025 ਨੂੰ ਜਲੰਧਰ ਵਿੱਚ ਪਾਦਰੀ ਵਿਰੁੱਧ ਇੱਕ ਵੱਖਰੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ FIR ਵੀ ਦਰਜ ਕੀਤੀ ਗਈ ਸੀ।

