ਟੀਮ ਨੂੰ ਕਿਸੇ ਵੱਡੀ ਰਕਮ ਦੇ ਲੈਣ ਦੇਣ ਦੀ ਮਿਲੀ ਸੀ ਸੂਚਨਾ
ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਛਾਉਣੀ ‘ਚ ਵਜ਼ੀਰ ਵਾਲੇ ਬਿਲਡਿੰਗ ਕੋਲ ਪੈਂਦੀ ਇੱਕ ਕਰਿਆਨਾ ਵਪਾਰੀ ਦੀ ਦੁਕਾਨ ਅਤੇ ਉਸਦੇ ਘਰ, ਜੋ ਅੰਬੇ ਕਲੋਨੀ ਵਿੱਚ ਹੈ, ਉੱਤੇ ਆਮਦਨ ਕਰ ਵਿਭਾਗ ਦੀ ਜਾਂਚ ਟੀਮ ਨੇ ਛਾਪੇਮਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਦੀ ਜਾਂਚ ਟੀਮ ਨੂੰ ਕਿਸੇ ਵੱਡੀ ਰਕਮ ਦੇ ਲੈਣ ਦੇਣ ਦੀ ਸੂਚਨਾ ਮਿਲੀ ਸੀ ਜਿਸ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਵੀ ਟੀਮ ਵੱਲੋਂ ਇਸ ਵਿਅਕਤੀ ਦੀ ਦੁਕਾਨ ਅਤੇ ਘਰ ‘ਤੇ ਛਾਪੇਮਾਰੀ ਕੀਤੀ ਗਈ ਸੀ। ਨਾਲ ਹੀ ਦੱਸ ਦਈਏ ਕਿ ਇਸ ਦੌਰਾਨ ਫ਼ੌਜੀ ਸੈਨਿਕ ਵੀ ਮੌਜੂਦ ਹਨ।

