ਬਿਹਾਰ ਦੇ ਵੈਸ਼ਾਲੀ ਵਿੱਚ ਇੱਕ ਪਿਕਅੱਪ ਗੱਡੀ ਦਾ ਟਾਇਰ ਫੱਟਣ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁੱਝ ਜਖ਼ਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰਨ ਜ਼ਿਲ੍ਹੇ ਤੋਂ ਲਗਭਗ 25 ਲੋਕ ਇੱਕ ਪਿਕਅੱਪ ਵੈਨ ’ਤੇ ਮੱਕੀ ਲੱਦ ਕੇ ਵੈਸ਼ਾਲੀ ਜਾ ਰਹੇ ਸਨ ਅਤੇ ਜਦ ਉਹ ਬਾਜਿਤਪੁਰ ਨੇੜੇ ਪੁੱਜੇ ਤਾਂ ਉਹਨਾਂ ਦੀ ਪਿਕਅੱਪ ਵੈਨ ਦਾ ਟਾਇਰ ਫੱਟ ਗਿਆ ਅਤੇ ਗੱਡੀ ਪਲਟ ਗਈ। ਨਾਲ ਹੀ ਦੱਸ ਦਈਏ ਕਿ ਇਸ ਪਿਕਅੱਪ ਗੱਡੀ ‘ਚ ਸਵਾਰ ਲੋਕ ਸਾਰੇ ਮ੍ਰਿਤਕ ਅਤੇ ਜ਼ਖਮੀ ਇੱਕੋ ਪਿੰਡ ਦੇ ਵਾਸੀ ਹਨ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਸੋਨਪੁਰ ਸਬ-ਡਿਵੀਜ਼ਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਪੰਜ ਲੋਕਾਂ ਨੂੰ ਮ੍ਰਿਤਕ ਐਲਾਨਿਆਂ ਗਿਆ ਅਤੇ ਗੰਭੀਰ ਜਖ਼ਮੀਆਂ ਨੂੰ ਬਿਹਤਰ ਇਲਾਜ ਲਈ ਹਾਜੀਪੁਰ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਬਿਹਾਰ ਦੇ ਵੈਸ਼ਾਲੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
