ਬਰਫ਼ ਫੈਕਟਰੀ ‘ਚ ਅਮੋਨੀਆ ਗੈਸ ਹੋਈ ਲੀਕ,
ਨਿਵਾਸੀਆਂ ‘ਚ ਸਹਿਮ ਦਾ ਮਾਹੌਲ
ਇਹ ਘਟਨਾ ਜਲੰਧਰ ਦੇ ਆਨੰਦ ਨਗਰ ਦੇ ਰਿਹਾਇਸ਼ੀ ਇਲਾਕੇ ‘ਚ ਵਾਪਰੀ ਹੈ ਜਿੱਥੇ ਇੱਕ ਬਰਫ਼ ਦੀ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋ ਗਈ ਹੈ। ਜਿਸ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ‘ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ ਹੈ। ਇਸ ਸਮੇਂ ਫੈਕਟਰੀ ‘ਚ ਕਰਮਚਾਰੀ ਵੀ ਮੌਜੂਦ ਹਨ। ਇਸ ਮਾਮਲੇ ਬਾਰੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਲਾਇਸੈਂਸ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਉਸ ਵੱਲੋਂ ਫੈਕਟਰੀ ਨੂੰ ਇਸ ਰਿਹਾਇਸ਼ੀ ਇਲਾਕੇ ‘ਚ ਚਲਾਇਆ ਜਾ ਰਿਹਾ ਹੈ।