ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਹੋਈ ਮੌਤ, ਲਗਭਗ 6 ਲੋਕ ਜ਼ਖਮੀ
ਜ਼ਖ਼ਮੀਆਂ ‘ਚ ਗਰਭਵਤੀ ਔਰਤ ਤੇ ਵਿਦਿਆਰਥੀ ਹਨ ਸ਼ਾਮਿਲ
ਇਹ ਖ਼ਬਰ ਫ਼ਾਜ਼ਿਲਕਾ ਮਲੋਟ ਰੋਡ ਦੀ ਹੈ ਜਿੱਥੇ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਅਤੇ ਇੱਕ ਮੋਟਰਸਾਈਕਲ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਵਾਹਨ ਇੱਕ ਖੰਭੇ ਨੂੰ ਤੋੜਦਿਆਂ ਦਰੱਖਤ ਨਾਲ ਜਾ ਟਕਰਾਏ। ਇਸ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਲਗਭਗ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹਨਾਂ ਜ਼ਖਮੀਆਂ ਵਿੱਚ ਇੱਕ ਗਰਭਵਤੀ ਔਰਤ ਤੇ ਵਿਦਿਆਰਥੀ ਵੀ ਸ਼ਾਮਿਲ ਹੈ। ਜਿਹਨਾਂ ਨੂੰ ਮੌਕੇ ‘ਤੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।