ਜਾਣਕਾਰੀ ਅਨੁਸਾਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰੀਸ਼ਸ ਵਿੱਚ ਦੋ ਦਿਨਾਂ ਲਈ ਸਰਕਾਰੀ ਦੌਰੇ ‘ਤੇ ਪੁੱਜੇ ਹਨ। ਦੱਸ ਦਈਏ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 12 ਮਾਰਚ ਨੂੰ ਮਾਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਇਸ ਦੌਰਾਨ ਮਾਰੀਸ਼ਸ ਅਤੇ ਭਾਰਤ ਵਿਚਕਾਰ ਸੁਰੱਖਿਆ ਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ ‘ਤੇ ਦਸਤਖਤ ਕਰਨਗੇ। ਪ੍ਰਧਾਨ ਮੰਤਰੀ ਨਵੀਨ ਰਾਮਗੁਲਮ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਏਅਰਪੋਰਟ ‘ਤੇ ਹਾਰ ਪਾ ਕੇ ਨਿੱਘਾ ਸੁਆਗਤ ਕੀਤਾ ਗਿਆ ਹੈ। ਉਹਨਾਂ ਦੇ ਸੁਆਗਤ ਲਈ ਏਅਰਪੋਰਟ ‘ਤੇ ਕੁੱਲ 200 ਲੋਕ ਸ਼ਾਮਲ ਸਨ ਜਿਸ ਦੌਰਾਨ ਸੰਸਦ ਮੈਂਬਰ, ਵਿਧਾਇਕ, ਡਿਪਲੋਮੈਟਿਕ ਕੋਰ ਤੇ ਧਾਰਮਿਕ ਆਗੂ ਵੀ ਮੌਜੂਦ ਸਨ।