ਗੁਰੂ ਹਰਸਹਾਏ, ਫਿਰੋਜ਼ਪੁਰ ਵਿਖੇ ਬੀਤੀ ਰਾਤ ਸਿਵਲ ਹਸਪਤਾਲ ਵਿੱਚ ਸਥਿਤ ਓਟਸ ਸੈਂਟਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਚੋਰਾਂ ਵੱਲੋਂ 8800 ਤੋਂ ਵੱਧ ਨਸ਼ੀਲੀਆਂ ਗੋਲੀਆਂ ਚੋਰੀ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਨਸ਼ੀਲੀਆਂ ਗੋਲੀਆਂ ਡਾਕਟਰਾਂ ਵੱਲੋਂ ਨਸ਼ੇ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਰਤੀਆਂ ਜਾਂਦੀਆਂ ਸਨ।