ਇਹ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੀ ਹੈ ਜਿਸਦੇ ਚਰਨਗੰਗਾ ਹਾਈਵੇਅ ‘ਤੇ ਅੱਜ ਬੇਕਾਬੂ ਹੋਇਆ ਇੱਕ ਇੱਟਾਂ ਨਾਲ ਭਰਿਆ ਟਿੱਪਰ ਪਲਟ ਗਿਆ ਹੈ। ਜਿਸ ਕਾਰਨ ਟਿੱਪਰ ਦੇ ਪਰਖੱਚੇ ਉੱਡ ਚੁੱਕੇ ਹਨ ਅਤੇ ਇਸਦਾ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਹੈ ਜਿਸਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।