ਕੁੱਝ ਸਮੇਂ ਬਾਅਦ ਅੱਜ ਫਿਰ ਦਿੱਲੀ ਦੇ ਐਨ.ਸੀ.ਆਰ. ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੀਆਂ ਰਿਪੋਰਟਾਂ ਮਿਲਣ ਉਪਰੰਤ ਪੁਲਿਸ ਅਤੇ ਬੰਬ ਸਕੁਐਡ ਮੌਕੇ ‘ਤੇ ਪੁੱਜ ਗਏ ਸਨ ਅਤੇ ਉਹਨਾਂ ਵੱਲੋਂ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਜਾਣਕਾਰੀ ਅਨੁਸਾਰ ਜਾਂਚ ਦੌਰਾਨ ਸਕੂਲਾਂ ਵਿੱਚੋਂ ਕੁੱਝ ਵੀ ਨਹੀਂ ਪ੍ਰਾਪਤ ਹੋਇਆ । ਇਸ ਤੋਂ ਪਹਿਲਾਂ 5 ਫਰਵਰੀ ਨੂੰ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਦੇ ਚਾਰ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਹਨਾਂ ਸਕੂਲਾਂ ਦਾ ਵੀ ਮੁਆਇਨਾ ਕੀਤਾ ਗਿਆ ਸੀ ਪਰੰਤੂ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਸੀ। ਇਹ ਧਮਕੀ ਸਕੂਲ ਨੂੰ ਈ-ਮੇਲ ਦੁਆਰਾ ਸਵੇਰੇ 6:40 ਵਜੇ ਭੇਜੀ ਗਈ ਹੈ।