ਫ਼ਿਰੋਜ਼ਪੁਰ: ਹੋਈ ਟਰਾਲਾ ਅਤੇ ਐਕਸਯੂਵੀ ਗੱਡੀ ਵਿਚਕਾਰ ਟੱਕਰ ਐਕਸਯੂਵੀ ਸਵਾਰ ਗੰਭੀਰ ਜ਼ਖਮੀ
ਇਹ ਖ਼ਬਰ ਮਮਦੋਟ, ਫ਼ਿਰੋਜ਼ਪੁਰ ਦੀ ਹੈ ਜਿੱਥੇ ਅੱਜ ਸੰਘਣੀ ਧੁੰਦ ਕਾਰਨ ਫ਼ਿਰੋਜ਼ਪੁਰ- ਫ਼ਾਜ਼ਿਲਕਾ ਮਾਰਗ ‘ਤੇ ਸਥਿਤ ਬੱਸ ਅੱਡਾ ਸੋਢੀਵਾਲਾ ਵਿਖੇ ਐਕਸਯੂਵੀ ਗੱਡੀ ਅਤੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋਈ ਹੈ। ਐਕਸਯੂਵੀ ਦੇ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ।

