ਬਣਾਏ ਬੀਟ ਬਾਕਸ ਤੇ ਲਗਾਏ ਜਾਣਗੇ ਰੀਅਲ ਟਾਈਮ ਹਾਈ ਟੈੱਕ ਕੈਮਰੇ
ਹੁਣ ਪੰਜਾਬ ਵਿੱਚ ਅਪਰਾਧੀਆਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਪੰਜਾਬ ਪੁਲਿਸ ਵੱਲੋਂ ਸ਼ਿਕੰਜਾ ਕੱਸਣ ਲਈ ਇੱਕ ਨਵੀਂ ਸਕੀਮ ਬਣਾਈ ਗਈ ਹੈ ਜਿਸਦੇ ਤਹਿਤ ਮੁਹਾਲੀ ਪੁਲਿਸ ਵੱਲੋਂ ਅਤਿ-ਆਧੁਨਿਕ ਬੀਟ ਬਾਕਸ ਬਣਾਏ ਜਾਣਗੇ ਅਤੇ ਇਹਨਾਂ ਬੀਟ ਬਕਸਾਂ ‘ਤੇ ਰੀਅਲ ਟਾਈਮ ਹਾਈਟੈੱਕ ਕੈਮਰੇ ਲਗਾਏ ਜਾਣਗੇ। ਜਾਣਕਾਰੀ ਅਨੁਸਾਰ ਐਮਰਜੈਂਸੀ ਨੰਬਰ, ਫਲੈਸ਼ਰ ਲਾਈਟਾਂ, ਐਮਰਜੈਂਸੀ ਜਾਣਕਾਰੀ ਪ੍ਰਦਾਨ ਕਰਨ ਵਾਲੀਆਂ LEDs ਵੀ ਲਗਾਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਪਹਿਲਾ ਬੀਟ ਬਾਕਸ ਨਿਊ ਚੰਡੀਗੜ੍ਹ ਅਧੀਨ ਆਉਂਦੇ ਖੇਤਰ ਵਿੱਚ ਲਗਾਇਆ ਗਿਆ ਹੈ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਕਿਸੇ ਵੀ ਘਟਨਾ ਲਈ ਪੁਲਿਸ ਜਲਦ ਸੁਚੇਤ ਹੋ ਜਾਵੇਗੀ ਅਤੇ ਦੋਸ਼ੀ ਨੂੰ ਵੀ ਆਸਾਨੀ ਨਾਲ ਕਾਬੂ ਕਰ ਸਕੇਗੀ।