ਪੰਜਾਬ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਅੱਜ ਸਵੇਰੇ ਫਿਰੋਜ਼ਪੁਰ ਵਿਖੇ ਤੜਕਸਾਰ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਟੈਂਕਰ ਦੇ ਪਿੱਕਅੱਪ ਗੱਡੀ ਵਿੱਚ ਟਕਰਾਉਣ ਕਾਰਨ ਵਾਪਰੀ ਹੈ। ਜਿਸ ਦੌਰਾਨ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਪਿੱਕਅੱਪ ਗੱਡੀ ਵਿੱਚ ਵੇਟਰ ਸਵਾਰ ਸਨ ਜੋ ਵਿਆਹ ਸਮਾਗਮ ਲਈ ਰਵਾਨਾ ਹੋਏ ਸਨ।