ਕੱਲ੍ਹ ਰਾਤ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਇੱਕ ਤੇਜ਼ ਰਫਤਾਰ ਜੈਟਾ ਗੱਡੀ ਨੇ 4 ਤੋਂ 5 ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਹਨਾਂ ਗੱਡੀਆਂ ਵਿੱਚ ਦੋ ਥਾਰ, ਇੱਕ ਫਾਰਚੂਨਰ, ਇੱਕ ਜੈਟਾ, ਇੱਕ ਆਈ 20 ਕਾਰ ਸ਼ਾਮਲ ਸਨ। ਜਾਣਕਾਰੀ ਅਨੁਸਾਰ ਇੱਕ ਜੈਟਾ ਗੱਡੀ ਆਈ 20 ਕਾਰ ਨਾਲ ਟਕਰਾਈ ਅਤੇ ਇਸ ਦੇ ਨਾਲ ਸੜਕ ‘ਤੇ ਮਾਲ ਦੇ ਬਾਹਰ ਖੜੀਆਂ ਕਾਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਚਾਲਕ ਮੌਕੇ ‘ਤੇ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਾਜਮ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।