ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨੇੜੇ ਕਿਲ੍ਹਾ ਰਾਏਪੁਰ ਦੀਆਂ ਉਲੰਪਿਕ ਖੇਡਾਂ ਦੀ ਸ਼ੁਰੂਆਤ 31 ਜਨਵਰੀ ਨੂੰ ਹੋਵੇਗੀ ਅਤੇ ਇਹ ਖੇਡਾਂ 2 ਫਰਵਰੀ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿੱਚ ਲੁਧਿਆਣਾ ਦਾ ਪ੍ਰਸ਼ਾਸਨ ਵੀ ਸਹਿਯੋਗ ਦੇ ਰਿਹਾ ਹੈ। ਦੱਸ ਦਈਏ ਕਿ ਇਹਨਾਂ ਉਲੰਪਿਕ ਖੇਡਾਂ ਦੌਰਾਨ ਰੱਸਾਕੱਸ਼ੀ, ਘੋੜਾ ਦੌੜ, ਸੂਈ ਧਾਗਾ ਰੇਸ, ਬੋਰੀ ਚੁੱਕਣਾ ਤੇ ਬਾਜ਼ੀਗਰਾਂ ਆਦਿ ਵਰਗੇ ਕਰਤੱਬ ਦੇਖਣ ਨੂੰ ਮਿਲਣਗੇ।