ਸੰਘਣੀ ਧੁੰਦ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਜਿਸ ਨਾਲ ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਵੇਰੇ ਤੜਕੇ ਦੋਹਾ ਤੋਂ ਪੁੱਜਣ ਵਾਲੀ ਕਤਰ ਏਅਰ ਲਾਈਨ ਤੇ ਮਿਲਾਨ ਤੋਂ ਪੁੱਜਣ ਵਾਲੀ ਨੋਰਸ ਏਅਰ ਲਾਈਨ ਦੀ ਉਡਾਣ (ਦੋਵੇਂ ਉਡਾਣਾਂ) ਆਪਣੇ ਸਮੇਂ ਤੋਂ ਕਰੀਬ 7 ਘੰਟੇ ਵਿੱਚ ਦੇਰੀ ਨਾਲ ਪੁੱਜ ਰਹੀਆਂ ਹਨ। ਦਿੱਲੀ ਤੋਂ ਇੱਥੇ ਪੁੱਜਣ ਤੇ ਉਡਾਣ ਭਰਨ ਵਾਲੀਆਂ ਦੋ ਘਰੇਲੂ ਉਡਾਣਾਂ ਰੱਦ ਹੋ ਗਈਆਂ ਹਨ।