3000 ਪੁਲਿਸ ਮੁਲਾਜ਼ਮ ਕੀਤੇ ਤੈਨਾਤ 32000 ਲੋਕਾਂ ਦੇ ਬੈਠਣ ਦੀ ਕੀਤੀ ਗਈ ਵਿਵਸਥਾ
SPG ਦੀ ਸੁਰੱਖਿਆ ਵੀ ਕੀਤੀ ਤੈਨਾਤ
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਉਣਗੇ ਹਰਿਆਣਾ ਸਟੇਟ ਚ ਫੇਰਾ ਜਿੱਥੇ ਉਹ “ਬੀਮਾ ਸਖੀ ਯੋਜਨਾ” ਨੂੰ ਲਾਂਚ ਕਰਨਗੇ। ਇਸ ਲਈ 3000 ਪੁਲਿਸ ਮੁਲਾਜ਼ਮਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। 32000 ਲੋਕਾਂ ਦੇ ਬੈਠਣ ਦੀ ਵੀ ਵਿਵਸਥਾ ਕੀਤੀ ਗਈ ਹੈ। ਸੈਕਟਰ 17 ਤੋਂ ਸੈਕਟਰ 32 ਤੱਕ ਭੰਡਾਲ ਦਾ ਆਯੋਜਨ ਕੀਤਾ ਗਿਆ ਹੈ। SPG ਦੀ ਸੁਰੱਖਿਆ ਵੀ ਤੈਨਾਤ ਕੀਤੀ ਗਈ ਹੈ।
ਇਹ ਅਕਤੂਬਰ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੋਦੀ ਦਾ ਹਰਿਆਣਾ ਵਿੱਚ ਦੂਜਾ ਦੌਰਾ ਹੋਵੇਗਾ।ਇਸ ਤੋਂ ਪਹਿਲਾਂ ਉਹ ਪੰਚਕੂਲਾ ਵਿੱਚ 18 ਅਕਤੂਬਰ ਨੂੰ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ।