ਲੁਧਿਆਣਾ ਦਾ ਐੱਸਐੱਚਓ ਇਨੋਵਾ ਕਾਰ ‘ਚ ਕਰ ਰਿਹਾ ਸੀ ਸਫ਼ਰ ਟਰੱਕ ਨਾਲ ਟੱਕਰ ਕਾਰਨ ਹੋਈ ਮੌਤ
ਇਹ ਦੁਰਘਟਨਾ ਪੰਜਾਬ ਸਟੇਟ ਦੇ ਲੁਧਿਆਣਾ ਸ਼ਹਿਰ ਦੀ ਹੈ। ਲੁਧਿਆਣਾ ਦੇ SHO ਦਵਿੰਦਰਪਾਲ ਸਿੰਘ ਇਨੋਵਾ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਅਮਲੋਹ ਰੋਡ ਨੂੰ ਪਾਰ ਕਰਦਿਆਂ ਅਚਾਨਕ ਉਸ ਦੀ ਕਾਰ ਅੱਗੇ ਜਾ ਰਹੇ ਇੱਕ ਟਰੱਕ ਦੇ ਹੇਠਾਂ ਫਸ ਗਈ। ਜਿਸ ਕਾਰਨ ਕਾਰ ਦੀ ਅਗਲੀ ਸੀਟ ਦੇ ਏਅਰਬੈਗ ਖੁੱਲ੍ਹ ਗਏ ਅਤੇ ਐਸਐਚਓ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਐਸਐਚਓ ਦਵਿੰਦਰਪਾਲ ਸਿੰਘ ਥਾਣੇ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਕਾਰ ਦੀ ਟੱਕਰ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਐਸਐਚਓ ਨੂੰ ਕਾਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰੰਤੂ ਉਹਨਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ।
ਲੁਧਿਆਣੇ ਦੇ SHO ਦੀ ਸੜਕ ਹਾਦਸੇ ‘ਚ ਮੌਤ
Leave a Comment
Leave a Comment