ਕਾਉੰਟਰ ਇੰਟੈਲੀਜੇਂਸ ਅੰਮ੍ਰਿਤਸਰ ਵੱਲੋਂ ਕਰੋੜਾਂ ਦੀ ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫਤਾਰ
5 ਕਿੱਲੋ ਹੈਰੋਇਨ ਤੇ 4.45 ਲੱਖ ਰੁਪਏ ਹੋਏ ਬਰਾਮਦ
ਇਹ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ। ਜਿਵੇਂ ਕਿ ਸਰਕਾਰ ਦਾ ਐਲਾਨ ਸੀ ਕਿ ਪੰਜਾਬ ਪੁਲਿਸ ਨਸ਼ੇੜੀਆਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰੇਗੀ। ਉਸੇ ਦੌਰਾਨ ਪੰਜਾਬ ਪੁਲਿਸ ਵੱਲੋਂ ਹੈਰੋਇਨ ਭਾਰੀ ਮਾਤਰਾ ਵਿੱਚ ਬਰਾਮਦ ਹੋਈ ਅਤੇ ਦੱਸਿਆ ਜਾ ਰਿਹਾ ਹੈ ਕਿ 4.45 ਲੱਖ ਰੁਪਏ ਡਰੱਗ ਮਨੀ ਵਜੋਂ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਤਿੰਨੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਦੌਰਾਨ ਪਤਾ ਲਗਾਇਆ ਗਿਆ ਹੈ ਕਿ ਇਹ ਨਸ਼ੀਲੇ ਪਦਾਰਥ ਸਰਹੰਦ ਪਾਰ ਤੋਂ ਆਏ ਸਨ ਅਤੇ ਹੋਰ ਸੂਬਿਆਂ ‘ਚ ਵੀ ਇਸ ਦੀ ਵੰਡ ਜ਼ਾਰੀ ਹੈ।
ਇਹ ਗ੍ਰਿਫਤਾਰੀ ਅਟਾਰੀ ਰੋਡ ਅੰਮ੍ਰਿਤਸਰ ਕੋਲੋਂ ਕੀਤੀ ਗਈ ਹੈ। ਇਸ ਸਮੇਂ ਦੋਸ਼ੀਆਂ ਤੋਂ ਉਨ੍ਹਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਸਮੁੱਚੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਸਖ਼ਤ ਕਾਰਵਾਈ ਜ਼ਾਰੀ ਹੈ।
ਕਾਉੰਟਰ ਇੰਟੈਲੀਜੇਂਸ ਅੰਮ੍ਰਿਤਸਰ ਵੱਲੋਂਕਰੋੜਾਂ ਦੀ ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫਤਾਰ
Leave a Comment
Leave a Comment