ਦਿੱਲੀ ‘ਚ ਰੂਹ ਕੰਬਾਊ ਮਾਮਲਾ ਆਇਆ ਸਾਹਮਣੇ ਇੱਕ ਪਰਿਵਾਰ ਦਾ ਹੋਇਆ ਚਾਕੂ ਮਾਰ ਕੇ ਕਤਲ ਸਾਊਥ ਦਿੱਲੀ ਦੇ ਨੇਬ ਸਰਾਏ ਇਲਾਕੇ ‘ਚ ਪਿਤਾ ਰਾਜੇਸ਼, ਮਾਂ ਕੋਮਲ, ਧੀ ਕਵਿਤਾ ਦੀਆਂ ਮਿਲੀਆਂ ਘਰ ‘ਚੋਂ ਲਾਸ਼ਾਂ ਦਿੱਲੀ ਸਟੇਟ ਦੀ ਵੱਡੀ ਖ਼ਬਰ- ਇੱਕ ਪਰਿਵਾਰ ਦਾ ਚਾਕੂ ਨਾਲ ਹੋਇਆ ਕਤਲ। ਦੱਸਿਆ ਜਾਂਦਾ ਹੈ ਕਿ ਘਟਨਾ ਦੇ ਸਮੇਂ ਮੁੰਡਾ ਜਾਣੀ ਕਿ ਪਰਿਵਾਰ ਦਾ ਚੌਥਾ ਮੈਂਬਰ- ਸਵੇਰ ਦੀ ਸੈਰ ‘ਤੇ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸਦੇ ਮਾਤਾ-ਪਿਤਾ ਅਤੇ ਭੈਣ ਦਾ ਕਤਲ ਹੋ ਚੁੱਕਾ ਸੀ। ਥਾਣਾ ਸਦਰ ਦੀ ਪੁਲਿਸ ਨੂੰ ਜਦ ਇਸ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।