ਅਕਤੂਬਰ ‘ਚ ਚੀਨ ‘ਚ ਲਾਂਚ ਹੋਈ Vivo X200 ਸੀਰੀਜ਼ ਨੂੰ ਭਾਰਤ ‘ਚ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਇਸ ਨੂੰ ਟੀਜ ਵੀ ਕੀਤਾ ਜਾ ਚੁੱਕਾ ਹੈ। ਕੰਪਨੀ ਭਾਰਤੀ ਬਾਜ਼ਾਰ ‘ਚ Vivo X200 ਤੇ Pro ਵੇਰੀਐਂਟ ਲਿਆ ਰਹੀ ਹੈ।ਸੀਰੀਜ਼ ਦੇ ਦੋਵਾਂ ਫੋਨਾਂ ‘ਚ ਮੀਡੀਆਟੈੱਕ ਡਾਇਮੇਸ਼ਨ 9400 ਪ੍ਰੋਸੈਸਰ ਮਿਲੇਗਾ
ਤਕਨਾਲੋਜੀ ਡੈਸਕ, ਨਵੀਂ ਦਿੱਲੀ : ਨਵੰਬਰ ‘ਚ ਚੀਨੀ ਬਾਜ਼ਾਰ ‘ਚ ਕਈ ਪਾਵਰਫੁੱਲ ਫੋਨ ਲਾਂਚ ਹੋਏ ਹਨ,ਜਿਨ੍ਹਾਂ ਦੀ ਭਾਰਤ ‘ਚ ਐਂਟਰੀ ਹੋਣ ਵਾਲੀ ਹੈ। ਇਹ ਫੋਨ ਦਸੰਬਰ ‘ਚ ਪੂਰੀ ਤਰ੍ਹਾਂ ਲਾਂਚ ਹੋਣ ਲਈ ਤਿਆਰ ਹਨ। ਇਸ ਮਹੀਨੇ ਬਜਟ ਤੋਂ ਲੈ ਕੇ ਫਲੈਗਸ਼ਿਪ ਸੈਗਮੈਂਟ ਤੱਕ ਲਾਂਚ ਕੀਤਾ ਜਾਵੇਗਾ। ਕੁਝ ਅਪਕਮਿੰਗ ਫੋਨਾਂ ਦੇ ਸਪੈਕਸ ਤੇ ਲਾਂਚ ਡੇਟ ਬਾਰੇ ਖੁਲਾਸਾ ਹੋ ਚੁੱਕਾ ਹੈ ਤੇ ਡਿਟੇਲ ਆਉਣੀ ਬਾਕੀ ਹੈ।